ਪੰਜਾਬ ਸਰਕਾਰ ਦਾ ਐਲਾਨ, ਇਸ ਮਹੀਨੇ ਤੋਂ ਧੀਆਂ ਨੂੰ ਮਿਲੇਗਾ 51 ਹਜ਼ਾਰ ਰੁਪਏ ਦਾ ਸ਼ਗਨ

06/03/2021 10:53:32 PM

ਜਲੰਧਰ— ਪੰਜਾਬ ਸਰਕਾਰ ਧੀਆਂ ਦੇ ਵਿਆਹ ਲਈ ਅਗਲੇ ਮਹੀਨੇ ਯਾਨੀ ਕਿ ਜੁਲਾਈ ਤੋਂ ਸ਼ਗਨ ਸਕੀਮ ਦੇ ਤਹਿਤ 51 ਹਜ਼ਾਰ ਰੁਪਏ ਦਾ ਸ਼ਗਨ ਦੇਣ ਜਾ ਰਹੀ ਹੈ। ਇਥੇ ਦੱਸ ਦੇਈਏ ਕਿ ਅਜੇ ਤੱਕ ਧੀਆਂ ਦੇ ਵਿਆਹ ’ਚ ਆਸ਼ੀਰਵਾਦ ਦੇ ਰੂਪ ’ਚ 21 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ। ਸਰਕਾਰ ਵੱਲੋਂ ਲੋੜਵੰਦਾਂ ਅਤੇ ਮਜ਼ਦੂਰਾਂ ਦੀਆਂ ਧੀਆਂ ਦੇ ਵਿਆਹ ਲਈ ਸ਼ਗਨ ਦਿੱਤਾ ਜਾਂਦਾ ਹੈ। ਯੋਜਨਾ ਦਾ ਲਾਭ ਪਾਉਣ ਲਈ ਲਾਭ ਲੈਣ ਵਾਲੇ ਪਰਿਵਾਰ ਦੀ ਸਲਾਨਾ ਆਮਦਨ 30 ਹਜ਼ਾਰ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸੋਸ਼ਲ ਜਸਟਿਸ ਅਤੇ ਇੰਪਾਵਰਮੈਂਟ ਮਹਿਕਮੇ ਨੇ ਫਰਵਰੀ 2021 ਤੱਕ ਲੰਬੇ ਸਮੇਂ ਤੋਂ ਪੈਂਡਿੰਗ ਪਏ 422 ਬਿਨੇਕਾਰਾਂ ਨੂੰ ਲਾਭ ਦਿੱਤਾ ਹੈ। 

ਇਹ ਵੀ ਪੜ੍ਹੋ: ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਖਹਿਰਾ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ

ਇਸ ਯੋਜਨਾ ਦੇ ਤਹਿਤ ਮਾਰਚ 2010 ਤੋਂ ਪੈਂਡਿੰਗ ਪਏ ਲਾਭ ਲੈਣ ਵਾਲੇ ਲੋਕਾਂ ਨੂੰ ਕੋਈ ਸਹਾਇਤਾ ਨਹੀਂ ਮਿਲ ਪਾ ਰਹੀ ਸੀ। ਇਸ ਵਜ੍ਹਾ ਨਾਲ ਲੋੜਵੰਦਾਂ ਨੂੰ ਧੀਆਂ ਦੇ ਵਿਆਹ ਕਰਨ ਦੇ ਬਾਅਦ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਰਜ਼ੀਆਂ ਦੇਣ ਦੇ ਬਾਅਦ ਵੀ ਲਾਭ ਨਹੀਂ ਮਿਲਣ ਦੀ ਸ਼ਿਕਾਇਤ ਲਗਾਤਾਰ ਪ੍ਰਸ਼ਾਸਨ ਨੂੰ ਮਿਲ ਰਹੀ ਸੀ। ਕਈ ਲੋਕਾਂ ਨੂੰ 11 ਸਾਲ ਬਾਅਦ ਯੋਜਨਾ ਦਾ ਲਾਭ ਮਿਲਿਆ ਹੈ। 

ਇਹ ਵੀ ਪੜ੍ਹੋ: ਜਲੰਧਰ: ਪੰਜਾਬ ਪੁਲਸ ਦੀ ਵਰਦੀ ਦਾਗਦਾਰ, ਬੇਸੁੱਧ ਹਾਲਤ ’ਚ ਸੜਕ ’ਤੇ ਡਿੱਗਿਆ ਮਿਲਿਆ ਏ. ਐੱਸ. ਆਈ.

ਰਕਮ ਲਾਭ ਲੈਣ ਵਾਲੇ ਪਤੀ-ਪਤਨੀਆਂ ਨੂੰ ਦੇ ਜੁਆਇੰਟ ਖਾਤੇ ’ਚ ਜਾਂਦੀ ਹੈ। ਇਸ ਰਕਮ ਤੋਂ ਵਿਆਹ ਹੋਣ ਦੇ ਬਾਅਦ ਜੋੜੇ ਆਪਣੇ ਘਰ ਨੂੰ ਚਲਾਉਣ ਲਈ ਜ਼ਰੂਰੀ ਸਾਮਾਨ ਖ਼ਰੀਦ ਸਕੇ, ਇਸ ਦੇ ਲਈ ਦਿੱਤੀ ਜਾਂਦੀ ਹੈ। ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਮਹਿਕਮੇ ਦੇ ਅਧਿਕਾਰੀ ਨੇ ਕਿਹਾ ਕਿ ਸ਼ਗਨ ਸਕੀਮ ਦੀਆਂ ਸਾਰੀਆਂ ਫਾਈਲਾਂ ਕਲੀਅਰ ਕਰ ਦਿੱਤੀਆਂ ਹਨ। ਹੁਣ ਜੋ ਵੀ ਵੀ ਫਾਈਲਾਂ ਆ ਰਹੀਆਂ ਹਨ, ਉਨ੍ਹਾਂ ਦੇ ਬਜਟ ਲਈ ਸਰਕਾਰ ਨੂੰ ਲਿਖਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ:  ਜਲੰਧਰ: ਗੈਂਗਰੇਪ ਮਾਮਲੇ 'ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਬੇਬਾਕ ਬੋਲ, ਕਹੀ ਇਹ ਵੱਡੀ ਗੱਲ

ਇਥੇ ਦੱਸ ਦੇਈਏ ਕਿ ਕੌਮਾਂਤਰੀ ਮਹਿਲਾ ਦਿਵਸ ਮੌਕੇ ’ਤੇ ਪੰਜਾਬ ਸਰਕਾਰ ਨੇ ਬੇਟੀਆਂ ਦੇ ਵਿਆਹ ’ਤੇ 51 ਹਜ਼ਾਰ ਰੁਪਏ ਸ਼ਗਨ ਦਾ ਐਲਾਨ ਕੀਤਾ ਸੀ ਅਤੇ ਕਦੋਂ ਤੋਂ ਇਸ ਦਾ ਲਾਭ ਮਿਲੇਗਾ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹੁਣ ਸਰਕਾਰ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਮਹਿਕਮੇ ਨੂੰ ਲੈ ਕੇ ਲੇਟਰ ਜਾਰੀ ਕਰਕੇ ਅਗਲੇ ਮਹੀਨੇ ਜੁਲਾਈ ਤੋਂ ਸਕੀਮ ਦੇ ਤਹਿਤ ਧੀਆਂ ਨੂੰ 51 ਹਜ਼ਾਰ ਰੁਪਏ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਚੱਲ ਰਹੇ ਗੰਦੇ ਧੰਦੇ ਦੀਆਂ ਖੁੱਲ੍ਹੀਆਂ ਹੋਰ ਪਰਤਾਂ, ਅਯਾਸ਼ੀ ਲਾਬੀ ਸਰਗਰਮ ਤੇ ਮੀਡੀਆ 'ਤੇ ਵੀ ਟਾਰਗੇਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri