ਗੁਡ ਗਵਰਨੈੱਸ ਇੰਡੈਕਸ ਜਾਰੀ, ਪੰਜਾਬ 13 ਨੰਬਰ 'ਤੇ

12/27/2019 4:13:05 PM

ਨਵੀਂ ਦਿੱਲੀ/ ਜਲੰਧਰ: ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੁਸ਼ਾਸਨ (ਗੁਡ ਗਵਰਨੈੱਸ ਇੰਡੈਕਸ) ਜਾਰੀ ਕਰ ਦਿੱਤਾ। ਵੱਡੇ ਸੂਬਿਆਂ ਦੀ ਸ਼੍ਰੈਣੀ 'ਚ ਤਾਮਿਨਲਾਡੂ ਨੇ ਦੇਸ਼ ਦੇ ਬਾਕੀ ਸੂਬਿਆਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਮਹਾਰਾਸ਼ਟਰ ਅਤੇ ਕਰਨਾਟਕ ਇਸ ਮਾਮਲੇ 'ਚ ਦੂਜੇ ਨੰਬਰ 'ਤੇ ਰਹੇ ਹਨ। ਮੰਤਰਾਲੇ ਵਲੋਂ ਜਾਰੀ ਸੁਸ਼ਾਸਨ ਸੂਚਕਾਂਕ (ਜੀ.ਜੀ.ਆਈ.) 'ਚ ਛੱਤੀਸਗੜ੍ਹ ਨੂੰ ਚੌਥਾ ਸਥਾਨ ਮਿਲਿਆ ਹੈ। ਇਸ ਦੇ ਬਾਅਦ ਆਂਧਰਾ ਪ੍ਰਦੇਸ਼ ਨੂੰ ਪੰਜਵਾਂ, ਗੁਜਰਾਤ ਨੂੰ ਛੇਵਾਂ, ਹਰਿਆਣਾ 7ਵੇਂ ਅਤੇ ਕੇਰਲ 8ਵੇਂ ਸਥਾਨ 'ਤੇ ਰਿਹਾ। ਇਸ ਸੂਚਕਾਂਕ 'ਚ ਮੱਧ ਪ੍ਰਦੇਸ਼ 9ਵੇਂ ਪੱਛਮੀ ਬੰਗਾਲ 19ਵੇਂ ਸਥਾਨ 'ਤੇ ਰਿਹਾ ਹੈ। ਤੇਲੰਗਾਨਾ 11ਵੇਂ, ਰਾਜਸਥਾਨ 12ਵੇਂ ਪੰਜਾਬ 13ਵੇਂ, ਓਡਿਸ਼ਾ ਨੂੰ 14ਵਾਂ, ਬਿਹਾਰ ਨੂੰ 15ਵਾਂ, ਗੋਆ 16ਵੇਂ, ਉੱਤਰ ਪ੍ਰਦੇਸ਼ 17ਵੇਂ ਅਤੇ ਝਾਰਖੰਡ 18ਵੇਂ ਸਥਾਨ 'ਤੇ ਰਿਹਾ ਹੈ। ਕੁਝ ਵੱਖ-ਵੱਖ ਸੰਕੇਤਕਾਂ ਦੇ ਆਧਾਰ 'ਤੇ ਇਕ ਰੈਕਿੰਗ 'ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਤਿੰਨ ਸਮੂਹਾਂ 'ਚ ਵੰਡਿਆ ਗਿਆ ਹੈ। ਇਹ ਸਮੂਹ ਵੱਡੇ ਸੂਬੇ, ਉੱਤਰ ਪੂਰਬੀ ਅਤੇ ਪਹਾੜੀ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਹਨ।

ਪਹਾੜੀ ਸੂਬਿਆਂ 'ਚ ਹਿਮਾਚਲ ਟਾਪ
ਉੱਤਰ ਪੂਰਬ ਅਤੇ ਪਹਾੜੀ ਸੂਬਿਆਂ ਦੀ ਸ਼੍ਰੈਣੀ 'ਚ ਹਿਮਾਚਲ ਪ੍ਰਦੇਸ਼ ਪਹਿਲੇ ਸਥਾਨ 'ਤੇ ਰਿਹਾ ਹੈ। ਇਸ ਦੇ ਬਾਅਦ ਉਤਰਾਖੰਡ, ਤ੍ਰਿਪੁਰਾ, ਮਿਜ਼ੋਰਮ, ਸਿਕਿਮ, ਅਸਮ, ਜੰਮੂ ਕਸ਼ਮੀਰ, ਮਣੀਪੁਰ, ਮੇਘਾਲਿਆ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਦਾ ਸਥਾਨ ਰਿਹਾ ਹੈ। ਜੰਮੂ-ਕਸ਼ਮੀਰ ਨੂੰ ਹੁਣ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਣੀਰ ਅਤੇ ਲਦਾਖ 'ਚ ਵੰਡਿਆ ਗਿਆ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਣ 'ਚ ਪੁਡੂਚੇਰੀ ਪਹਿਲੇ ਸਥਾਨ 'ਤੇ ਹਨ। ਇਸ ਦੇ ਬਾਅਦ ਚੰਡੀਗੜ੍ਹ, ਦਿੱਲੀ, ਦਮਨ ਅਤੇ ਦੀਵ, ਅੰਡਮਾਨ ਨਿਕੋਬਾਰ ਦੀਪ ਸਮੂਹ, ਦਾਦਰ ਅਤੇ ਨਗਰ ਹਵੇਲੀ ਅਤੇ ਲਕਸ਼ਦੀਪ ਹੈ।
ਮੰਤਰਾਲੇ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਸੂਬਿਆਂ 'ਚ ਸੁਸ਼ਾਨ ਦੀ ਸਥਿਤੀ ਦਾ ਨਿਰਪੱਖ ਮੁਲਾਂਕਣ ਕਰਨ ਦੇ ਲਈ ਕੋਈ ਇਕ ਸਮਾਨ ਸੂਚਕਾਂਕ ਨਹੀਂ ਹੈ। ਹਾਲਾਂਕਿ ਸੁਸ਼ਾਨ ਸੂਚਕਾਂਕ ਸੂਬਿਆਂ 'ਚ ਸੁਸ਼ਾਸਨ ਦੀ ਸਥਿਤੀ ਅਤੇ ਸੂਬਾ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਚੁੱਕੇ ਗਏ ਭਿੰਨ ਕਦਮਾਂ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਦੇ ੍ਰਈ ਇਸ ਸਾਧਨ ਤਿਆਰ ਕਰਨ ਦੀ ਦਿਸ਼ਾ 'ਚ ਕੀਤੀ ਗਈ ਕੋਸ਼ਿਸ਼ ਹੈ।

ਖੇਤਰ ਆਧਾਰ 'ਤੇ ਵੀ ਰੈਕਿੰਗ
ਇਸ ਸੂਚਕਾਂਕ 'ਚ ਖੇਤਰ ਦੇ ਆਧਾਰ 'ਤੇ ਵੀ ਰੈਕਿੰਗ ਕੀਤੀ ਗਈ ਹੈ। ਵੱਡੇ ਸੂਬਿਆਂ ਦੀ ਸ਼੍ਰੈਣੀ 'ਚ ਪਹਿਲੇ ਸਥਾਨ 'ਤੇ ਮੱਧ ਪ੍ਰਦੇਸ਼ ਹਨ। ਰਾਜਸਥਾਨ ਅਤੇ ਛੱਤੀਸਗੜ੍ਹ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਉੱਤਰ ਪੂਰਬੀ ਅਤੇ ਪਹਾੜੀ ਸੂਬਿਆਂ ਦੀ ਸ਼੍ਰੈਣੀ 'ਚ ਮਿਜ਼ੋਰਮ ਜਦਕਿ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਦਮਨ ਅਤੇ ਦੀਵ ਪਹਿਲੇ ਸਥਾਨ 'ਤੇ ਰਿਹਾ ਹੈ। ਵਣਜ ਅਤੇ ਉਦਯੋਗ ਖੇਤਰ ਦੇ ਮਾਮਲੇ 'ਚ ਵੱਡੇ ਸੂਬਿਆਂ ਦੀ ਸ਼੍ਰੈਣੀ 'ਚ ਝਾਰਖੰਡ ਪਹਿਲੇ ਸਥਾਨ 'ਤੇ ਹਨ। ਇਸ ਦੇ ਬਾਅਦ ਆਂਧਰਾ ਪ੍ਰਦੇਸ਼ ਅਤੇ ਤੇਲਗਾਨਾ ਹੈ।
 

Shyna

This news is Content Editor Shyna