ਸੋਨਾ ਸਮੱਗਲਰਾਂ ਦਾ ਨਵਾਂ ਪੈਂਤੜਾ, ਗੁੱਟ ਵਾਲੀ ਘੜੀ ''ਚੋਂ ਸੋਨਾ ਬਰਾਮਦ

05/16/2019 3:20:00 PM

ਅੰਮ੍ਰਿਤਸਰ (ਨੀਰਜ) : ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਦੀ ਟੀਮ ਨੇ ਇਕ ਵਾਰ ਫਿਰ ਸੋਨਾ ਸਮੱਗਲਰਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਏਅਰਪੋਰਟ 'ਤੇ ਤਾਇਨਾਤ ਅਸਿਸਟੈਂਟ ਕਮਿਸ਼ਨਰ ਕਸਟਮ ਅਕਸ਼ਤ ਜੈਨ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਦੀ ਗੁੱਟ ਵਾਲੀ ਘੜੀ 'ਚੋਂ 300 ਗ੍ਰਾਮ ਸੋਨਾ ਬਰਾਮਦ ਕੀਤਾ। ਦੁਬਈ ਅਤੇ ਭਾਰਤ 'ਚ ਸੋਨਾ ਸਮੱਗਲਿੰਗ ਕਰਨ ਵਾਲੇ ਇੰਟਰਨੈਸ਼ਨਲ ਗੈਂਗ ਨੇ ਇਸ ਵਾਰ ਸੋਨੇ ਦੀ ਸਮੱਗਲਿੰਗ ਕਰਨ ਲਈ ਇਹ ਨਵਾਂ ਪੈੜ ਅਪਣਾਇਆ ਸੀ ਪਰ ਕਸਟਮ ਟੀਮ ਨੇ ਇਸ ਨੂੰ ਫੇਲ ਦਿੱਤਾ।

ਇਸ ਮਾਮਲੇ 'ਚ ਵਿਸ਼ੇਸ਼ ਪਹਿਲੂ ਇਹ ਰਿਹਾ ਕਿ ਸੋਨੇ ਨੂੰ ਗੁੱਟ 'ਤੇ ਲਾਉਣ ਵਾਲੀ ਘੜੀ ਦੇ ਅੰਦਰ ਇਸ ਤਰ੍ਹਾਂ ਫਿਟ ਕੀਤਾ ਗਿਆ ਸੀ ਕਿ ਘੜੀ ਆਮ ਲੱਗ ਰਹੀ ਸੀ ਅਤੇ ਚੱਲ ਵੀ ਰਹੀ ਸੀ, ਉਸ 'ਤੇ ਦਰਸਾਉਂਦਾ ਸਮਾਂ ਵੀ ਅੰਤਰਰਾਸ਼ਟਰੀ ਸਮੇਂ ਅਨੁਸਾਰ ਹੀ ਨਜ਼ਰ ਆ ਰਿਹਾ ਸੀ। ਫਿਲਹਾਲ ਇਸ ਕੇਸ ਵਿਚ ਕਸਟਮ ਵਿਭਾਗ ਵੱਲੋਂ ਰਿਕਵਰੀ ਤਾਂ ਘੱਟ ਹੋਈ ਹੈ। ਇਸ ਕੇਸ ਨੂੰ ਇਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।

Anuradha

This news is Content Editor Anuradha