ਜਥੇ 'ਚ ਜਾਣ ਵਾਲੇ ਸ਼ਰਧਾਲੂਆਂ ਦੇ ਫੇਸਬੁੱਕ ਅਕਾਊਂਟ ਦੀ ਹੋਵੇ ਜਾਂਚ : ਲੌਂਗੋਵਾਲ (ਵੀਡੀਓ)

04/25/2018 2:50:56 PM

ਅੰਮ੍ਰਿਤਸਰ (ਸੁਮਿਤ) : ਜਥੇ ਨਾਲ ਪਾਕਿ ਗਈ ਕਿਰਨ ਬਾਲਾ ਉਰਫ ਅਮੀਨਾ ਬੀਬੀ ਦੇ ਮਾਮਲੇ 'ਤੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਗੁਰੂਧਾਮਾ ਦੇ ਦਰਸ਼ਨ ਕਰਨ ਜਥੇ 'ਚ ਜਾਣ ਵਾਲੇ ਸ਼ਰਧਾਲੂਆਂ ਦੇ ਸੋਸ਼ਲ ਮੀਡੀਆ ਅਕਾਊਂਟ ਖਾਸ ਕਰਕੇ ਫੇਸਬੁੱਕ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਗਾਂਹ ਤੋਂ ਕਿਰਨ ਬਾਲਾ ਵਰਗੀਆਂ ਘਟਨਾਵਾਂ 'ਤੇ ਠੱਲ ਪਾਈ ਜਾ ਸਕੇ। 
ਲੌਂਗੋਵਾਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਕਿਰਨ ਬਾਰਾ ਨੂੰ ਵਾਪਸ ਭੇਜਣਾ ਚਾਹੀਦਾ ਹੈ ਤਾਂ ਜੋ ਛੋਟੇ-ਛੋਟੇ ਬੱਚੇ ਮਾਂ ਤੋਂ ਵਾਂਝੇ ਨਾ ਰਹਿਣ।