''ਗਮਾਡਾ'' ਵੱਲੋਂ ਜਾਇਦਾਦਾਂ ਦੀ ਈ-ਨੀਲਾਮੀ 26 ਅਕਤੂਬਰ ਤੱਕ ਰਹੇਗੀ ਜਾਰੀ

10/14/2020 4:07:30 PM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਲੋਕਾਂ ਨੂੰ ਨਰਾਤਿਆਂ ਅਤੇ ਦੁਸਹਿਰੇ ਮੌਕੇ 100 ਤੋਂ ਵੱਧ ਜਾਇਦਾਦਾਂ ਦੇ ਮਾਲਕ ਬਣਨ ਦਾ ਮੌਕਾ ਦਿੱਤਾ ਹੈ। ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੋਹਾਲੀ, ਨਿਊ ਚੰਡੀਗੜ੍ਹ ਅਤੇ ਰਾਜਪੁਰਾ 'ਚ ਆਈ. ਟੀ., ਹੋਟਲ, ਹਸਪਤਾਲ, ਸਨਅਤੀ, ਵਪਾਰਕ ਅਤੇ ਰਿਹਾਇਸ਼ੀ ਸਾਈਟਾਂ ਦੀ ਈ-ਆਕਸ਼ਨ ਕੀਤੀ ਜਾ ਰਹੀ ਹੈ, ਜੋ ਕਿ 26 ਅਕਤੂਬਰ ਤੱਕ ਜਾਰੀ ਰਹੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਈ-ਆਕਸ਼ਨ 'ਚ 55 ਬੂਥ, 6 ਐਸ. ਸੀ. ਓ./ਐਸ. ਸੀ. ਐਫ., 2 ਉਦਯੋਗਿਕ ਪਲਾਟ, 9 ਆਈ. ਟੀ. ਪਲਾਟ, 20 ਰਿਹਾਇਸ਼ੀ ਪਲਾਟ, 3 ਹੋਟਲ, 1 ਸਕੂਲ ਅਤੇ 2 ਹਸਤਪਾਲ ਸਾਈਟਾਂ ਸ਼ਾਮਲ ਹਨ। ਇਸ ਤੋਂ ਇਲਾਵਾ 1 ਪੈਟਰੋਲ ਪੰਪ, 5 ਵਪਾਰਕ ਸਾਈਟਾਂ ਅਤੇ 3 ਗਰੁੱਪ ਹਾਊਸਿੰਗ ਸਾਈਟਾਂ ਆਦਿ ਦੀ ਵੀ ਈ-ਆਕਸ਼ਨ ਕੀਤੀ ਜਾਵੇਗੀ। ਇਨ੍ਹਾਂ ਸਾਰੀਆਂ ਸਾਈਟਾਂ ਦੀ ਘੱਟੋ-ਘੱਟ ਕੀਮਤ ਵੀ ਨਿਰਧਾਰਿਤ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਆਦਾ ਜਾਣਕਾਰੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Babita

This news is Content Editor Babita