ਗ੍ਰੰਥੀ ਦੀ ਕੁੱਟਮਾਰ ਕਰ ਕੇ ਲਾਹੀ ਪੱਗ, ਕੇਸਾਂ ਦੀ ਕੀਤੀ ਬੇਅਦਬੀ

03/30/2022 1:57:16 PM

ਫਿਰੋਜ਼ਪੁਰ (ਪਰਮਜੀਤ, ਮਲਹੋਤਰਾ, ਖੁੱਲਰ,ਆਨੰਦ) : ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਹਮਲਾ ਕਰਨ ਵਾਲੇ 6 ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਸਦਰ ਪੁਲਸ ਨੇ ਪਰਚਾ ਦਰਜ ਕੀਤਾ ਹੈ। ਮਾਮਲਾ ਪਿੰਡ ਪੱਲਾਮੇਘਾ ਦਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪਿੰਡ ਭੰਮਾ ਸਿੰਘ ਮੱਤੜ ਦੇ ਗੁਰਦੁਆਰਾ ਸਾਹਿਬ ਵਿਚ ਬਤੌਰ ਗ੍ਰੰਥੀ ਸੇਵਾ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਉਸ ਨੂੰ ਪਤਾ ਲੱਗਾ ਕਿ ਜਸਵੰਤ ਕੌਰ ਵਾਸੀ ਪਿੰਡ ਪੱਲਾ ਮੇਘਾ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਨਾਂ ’ਤੇ ਗੱਦੀ ਲਗਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਧਾਗੇ ਤਵੀਤ ਆਦਿ ਦਿੱਤੇ ਜਾ ਰਹੇ ਹਨ। ਉਸ ਦੇ ਖ਼ਿਲਾਫ਼ ਮਾਰਚ 2020 ਵਿਚ ਵੀ ਅਜਿਹਾ ਹੀ ਇਕ ਮਾਮਲਾ ਦਰਜ ਕਰਵਾਇਆ ਗਿਆ ਸੀ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੂਬਾ ਪ੍ਰਧਾਨ ਭਾਈ ਲਖਵੀਰ ਸਿੰਘ ਦੇ ਨਾਲ ਮਿਲ ਕੇ 25 ਮਾਰਚ ਨੂੰ ਐੱਸ.ਐੱਸ.ਪੀ. ਨੂੰ ਲਿਖਤ ਸ਼ਿਕਾਇਤ ਵੀ ਦਿੱਤੀ ਸੀ।

ਇਹ ਵੀ ਪੜ੍ਹੋ : ਸਰਕਾਰ ਬਦਲੀ ਪਰ ਬੋਰਡ ਨਹੀਂ, ਮੋਗਾ-ਅੰਮ੍ਰਿਤਸਰ ਰੋਡ ’ਤੇ ਅੱਜ ਵੀ ਲੱਗਾ ਹੈ- 'ਸਾਡਾ ਚੰਨੀ ਸਾਡਾ CM'

ਇਸ ਸ਼ਿਕਾਇਤ ਦਾ ਪਤਾ ਕਰਨ ਲਈ ਜਦ ਉਹ ਭਾਈ ਲਖਵੀਰ ਸਿੰਘ ਦੇ ਨਾਲ ਕਾਰ ਵਿਚ ਜਾ ਰਿਹਾ ਸੀ ਤਾਂ ਜਸਵੰਤ ਕੌਰ, ਸੰਤੋਖ ਸਿੰਘ, ਸੁਖਵਿੰਦਰ ਕੌਰ, ਸਰਵਨ ਸਿੰਘ, ਮੇਜਰ ਸਿੰਘ, ਸਾਰਜ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਤੇ ਗੱਡੀ ਦੀ ਭੰਨਤੋਡ਼ ਕਰਨ ਲੱਗੇ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਬਾਹਰ ਖਿੱਚ ਲਿਆ ਅਤੇ ਉਸਦੀ ਪੱਗ ਲਾਹ ਦਿੱਤੀ ਤੇ ਉਸਦੇ ਕੇਸਾਂ ਦੀ ਬੇਅਦਬੀ ਕਰਦੇ ਹੋਏ ਉਸ ਦੇ ਨਾਲ ਕੁੱਟ-ਮਾਰ ਕੀਤੀ। ਪੁਲਸ ਨੇ ਉਕਤ ਸਾਰਿਆਂ ਦੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਮਾਮਲੇ 'ਚ ਸੁਖਪਾਲ ਖਹਿਰਾ ਦਾ ਭਗਵੰਤ ਮਾਨ ਨੂੰ ਵੱਡਾ ਸਵਾਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha