ਅਜਨਾਲਾ ''ਚ ਸ਼ਰਮਨਾਕ ਘਟਨਾ, ਚਾਹ ''ਚ ਨਸ਼ੀਲਾ ਪਦਾਰਥ ਮਿਲਾਕੇ 22 ਸਾਲਾ ਕੁੜੀ ਨਾਲ ਟੱਪੀਆਂ ਹੱਦਾਂ

09/19/2023 6:31:35 PM

ਅਜਨਾਲਾ (ਗੁਰਜੰਟ)- ਪੁਲਸ ਥਾਣਾ ਅਜਨਾਲਾ ਅਧੀਨ ਆਉਂਦੇ ਇਕ ਪਿੰਡ ਵਿਖੇ ਇਕ 22 ਸਾਲਾ ਕੁੜੀ ਨੂੰ ਚਾਹ ਵਿਚ ਨਸ਼ੀਲੀ ਦਵਾਈ ਪਿਲਾ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕੁੜੀ ਦੀ ਮਾਤਾ ਨੇ ਦੱਸਿਆ ਕਿ ਮੇਰੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਬੀਤੀ 12 ਸਤੰਬਰ ਨੂੰ ਦੁਪਹਿਰ ਦੇ ਵਕਤ ਮੇਰੀ ਕੁੜੀ ਘਰ ਵਿਚ ਇਕੱਲੀ ਸੀ।

ਇਹ ਵੀ ਪੜ੍ਹੋ-  ਜੋਤੀ ਨੂਰਾਂ ਦੀਆਂ ਫਿਰ ਵਧੀਆਂ ਮੁਸ਼ਕਲਾਂ, ਛੋਟੀ ਭੈਣ ਨੇ ਲਾਏ ਇਹ ਇਲਜ਼ਾਮ (ਦੇਖੋ ਵੀਡੀਓ)

ਕੁੜੀ ਦੀ ਮਾਤਾ ਨੇ ਦੱਸਿਆ ਜਿਸ ਦੌਰਾਨ ਗੋਬਿੰਦਾ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਛੰਨ ਘੋਗਾ ਸਾਡੇ ਘਰ ਆਇਆ ਜੋ ਕਿ ਅਕਸਰ ਹੀ ਪਹਿਲਾਂ ਵੀ ਆਪਣੇ ਪਿਤਾ ਲੱਖਾਂ ਸਿੰਘ ਨਾਲ ਆਉਂਦਾ ਜਾਂਦਾ ਰਹਿੰਦਾ ਸੀ, ਕਿਉਂਕਿ ਉਨ੍ਹਾਂ ਨਾਲ ਸਾਡੀ ਦੂਰ ਦੀ ਰਿਸ਼ਤੇਦਾਰੀ ਹੈ, ਉਕਤ ਗੋਬਿੰਦਾ ਸਿੰਘ ਆ ਕੇ ਸਾਡੇ ਅੰਦਰ ਬੈਠ ਗਿਆ, ਜਿਸ ਤੋਂ ਬਾਅਦ ਜਦੋਂ ਮੇਰੀ ਕੁੜੀ ਚਾਹ ਬਣਾ ਕੇ ਗੋਵਿੰਦਾ ਸਿੰਘ ਨੂੰ ਫੜਾਉਣ ਗਈ ਤਾਂ ਉਸ ਨੇ ਕੁੜੀ ਤੋਂ ਪਾਣੀ ਦਾ ਗਿਲਾਸ ਮੰਗਿਆ, ਜਦੋਂ ਉਹ ਪਾਣੀ ਲੈਣ ਗਈ ਤਾਂ ਪਿਛੋਂ ਗੋਬਿੰਦ ਸਿੰਘ ਨੇ ਮੇਰੀ ਕੁੜੀ ਦੇ ਚਾਹ ਵਾਲੇ ਕੱਪ ਵਿਚ ਕੋਈ ਨਸ਼ੀਲੀ ਵਸਤੂ ਮਿਲਾ ਦਿੱਤੀ, ਜਿਸ ਨਾਲ ਉਹ ਬੇਹੋਸ਼ ਹੋ ਗਈ ਅਤੇ ਗੋਬਿੰਦਾ ਸਿੰਘ ਨੇ ਉਸ ਨਾਲ ਬੇਹੋਸ਼ੀ ਦੀ ਹਾਲਤ ’ਚ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰੇ ਵੱਡੇ ਹਾਦਸੇ 'ਚ 3 ਜਣਿਆਂ ਦੀ ਮੌਤ, ਟੋਟੇ-ਟੋਟੇ ਹੋਈ ਕਾਰ

ਕੁੜੀ ਨੂੰ ਹੋਸ਼ ਆਉਣ ’ਤੇ ਉਸ ਨੇ ਕਿਹਾ ਜੇਕਰ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਤੈਨੂੰ ਤੇ ਤੇਰੇ ਛੋਟੇ ਭਰਾ ਨੂੰ ਜਾਨੋਂ ਮਾਰ ਦੇਵਾਂਗਾ ਤੇ ਬਾਅਦ 'ਚ ਮੌਕੇ ਤੋਂ ਫ਼ਰਾਰ ਹੋ ਗਿਆ। ਕੁੜੀ ਦੀ ਮਾਤਾ ਨੇ ਦੱਸਿਆ ਉਸ ਸ਼ਾਮ ਨੂੰ ਜਦੋਂ ਮੈਂ ਘਰ ਵਾਪਸ ਆਈ ਤਾਂ ਮੇਰੀ ਕੁੜੀ ਨੇ ਰੋਂਦੇ ਹੋਏ ਸਾਰੀ ਘਟਨਾ ਦੱਸੀ, ਜਿਸ ਤੋਂ ਬਾਅਦ ਅਸੀਂ ਪੁਲਸ ਥਾਣਾ ਅਜਨਾਲਾ ਵਿਖੇ ਲਿਖਤੀ ਦਰਖ਼ਾਸਤ ਦਿੱਤੀ ਹੋਈ ਹੈ, ਪਰ ਅੱਜ ਕਰੀਬ 6 ਦਿਨ ਬੀਤ ਜਾਣ ’ਤੇ ਵੀ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਮੇਰੀ ਕੁੜੀ ਨੂੰ ਇਨਸਾਫ਼ ਦਿੱਤਾ ਜਾਵੇ।

ਇਹ ਵੀ ਪੜ੍ਹੋ- ਛੋਟੀ ਉਮਰ ’ਚ ਕ੍ਰਿਕਟ ਦਾ ਚਮਕਦਾ ਸਿਤਾਰਾ ਬਣਿਆ ਸ਼ਹਿਬਾਜ ਸੰਧੂ, ਪੰਜਾਬ ਰਾਜ ਟੀਮ 'ਚ ਹੋਈ ਸਿਲੈਕਸ਼ਨ

ਇਸ ਸਬੰਧੀ ਸੀ. ਏ. ਡਬਲਯੂ. ਸੈੱਲ ਅਜਨਾਲਾ ਦੀ ਇੰਚਾਰਜ ਨੂੰ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਇਕ ਹੋਰ ਪਰਿਵਾਰਕ ਮਾਮਲਾ ਪਹਿਲਾ ਪੁਲਸ ਥਾਣਾ ਭਿੰਡੀ ਸੈਦਾਂ ਵਿਖੇ ਦਰਜ ਹੋਇਆ ਹੈ ਅਤੇ ਇਸੇ ਕੁੜੀ ਨੂੰ ਲੈ ਕੇ ਅਜਨਾਲਾ ਦੇ ਡੀ. ਐੱਸ. ਪੀ. ਵਲੋਂ ਮਾਮਲੇ ਦੀ ਤਫ਼ਤੀਸ਼ ਕਰਨ ਲਈ ਕਿਹਾ ਗਿਆ, ਜਿਸ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਏਗਾ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸਬ ਅਜਨਾਲਾ ਦੇ ਡੀ. ਐੱਸ. ਪੀ. ਨੂੰ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਤੁਸੀਂ ਮੇਰੇ ਧਿਆਨ ਵਿਚ ਲਿਆਂਦਾ ਹੈ ਜਿਸ ਦੀ ਤਫ਼ਤੀਸ਼ ਕਰਵਾ ਕੇ ਜੋ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਸਰਹੱਦ ਪਾਰ ਤੋਂ ਵੱਡੀ ਖ਼ਬਰ: ਹਿੰਦੂ ਕੁੜੀ ਤੇ ਪ੍ਰੇਮੀ ਦੇ ਗੋਲੀਆਂ ਮਾਰ ਕੇ ਕੀਤਾ ਕਤਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan