ਪੜ੍ਹਾਈ ਤੋਂ ਪਰੇਸ਼ਾਨ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

11/09/2019 11:06:25 AM

ਮੋਹਾਲੀ (ਰਾਣਾ) : ਚੰਡੀਗੜ੍ਹ ਦੇ ਨਾਮੀ ਪ੍ਰਾਈਵੇਟ ਕਾਲਜ ਦੀ ਸੈਂਕਿੰਡ ਈਅਰ ਦੀ ਵਿਦਿਆਰਥਣ ਨੇ ਆਪਣੇ ਘਰ ਫੇਜ਼-2 'ਚ ਪੜ੍ਹਾਈ ਦੇ ਡਿਪਰੈਸ਼ਨ ਕਾਰਨ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਪੂਰੀ ਘਟਨਾ ਦਾ ਜਾਇਜ਼ਾ ਲਿਆ ਪਰ ਪੁਲਸ ਨੂੰ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਸ਼ੁੱਕਰਵਾਰ ਨੂੰ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ।

ਜਾਣਕਾਰੀ ਮੁਤਾਬਕ ਫੇਜ਼-2 ਦੀ ਰਹਿਣ ਵਾਲੀ ਸ਼ਸ਼ਮੀਤ ਕੌਰ (19) ਨੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਜਿਸ ਸਮੇਂ ਬੇਟੀ ਨੇ ਫਾਹਾ ਲਾਇਆ, ਉਸ ਸਮੇਂ ਉਹ ਘਰ 'ਚ ਇਕੱਲੀ ਸੀ। ਸਭ ਤੋਂ ਪਹਿਲਾਂ ਉਸ ਦੇ ਦਾਦੇ ਨੇ ਦੇਖਿਆ, ਜਿਸ ਤੋਂ ਬਾਅਦ ਬਾਕੀ ਲੋਕਾਂ ਨੂੰ ਇਸ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਬੇਟੀ ਕੁਝ ਦਿਨਾਂ ਤੋਂ ਪੜ੍ਹਾਈ ਕਾਰਨ ਪਰੇਸ਼ਾਨ ਚੱਲ ਰਹੀ ਸੀ।
 

Babita

This news is Content Editor Babita