ਬੱਚੀ ਨਾਲ ਵਾਪਰੀ ਘਿਨਾਉਣੀ ਘਟਨਾ ਸਬੰਧੀ ਫੁੱਟਿਆ ਲੋਕਾਂ ਦਾ ਗੁੱਸਾ, ਦੋਸ਼ੀਆਂ ਨੂੰ ਫਾਂਸੀ ਦੇਣ ਦੀ ਉੱਠੀ ਮੰਗ

10/24/2020 11:08:53 AM

ਟਾਂਡਾ ਉੜਮੁੜ (ਮੋਮੀ, ਵਰਿੰਦਰ ਪੰਡਿਤ)— ਪਿੰਡ ਜਲਾਲਪੁਰ ਵਿਖੇ 6 ਸਾਲਾ ਮਾਸੂਮ ਬਾਲੜੀ ਨਾਲ ਜਬਰ-ਜ਼ਿਨਾਹ ਕਰਨ ਅਤੇ ਜ਼ਿੰਦਾ ਸਾੜਨ ਦੀ ਘਿਨਾਉਣੀ ਘਟਨਾ ਦੇ ਸਬੰਧ 'ਚ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕਿ ਅੱਜ ਟਾਂਡਾ  'ਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ।

ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਅਤੇ ਲੋਕ ਪੱਖੀ ਸੰਸਥਾਵਾਂ ਲੋਕ ਇਨਕਲਾਬ ਮੰਚ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਦੋਆਬਾ ਕਿਸਾਨ ਕਮੇਟੀ, ਦਲਿਤ ਭਾਈਚਾਰੇ ਨਾਲ ਸਬੰਧਤ ਜਥੇਬੰਦੀਆਂ, ਮੁਲਾਜ਼ਮ ਅਧਿਆਪਕ ਜਥੇਬੰਦੀਆਂ ਵੱਲੋਂ ਕੱਢੇ ਗਏ ਇਸ ਰੋਸ ਮਾਰਚ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਭਾਗ ਲਿਆ। ਇਹ ਵਿਸ਼ਾਲ ਰੋਸ ਮਾਰਚ ਸ਼ਿਮਲਾ ਪਹਾੜੀ ਟਾਂਡਾ ਤੋਂ ਸ਼ੁਰੂ ਹੋ ਕੇ ਸਰਕਾਰੀ ਹਸਪਤਾਲ ਟਾਂਡਾ 'ਚ ਸੰਪੰਨ ਹੋਇਆ, ਜਿੱਥੇ ਉਕਤ ਸੰਸਥਾਵਾਂ ਦੇ ਨੁਮਾਇੰਦੇ ਕਾਮਰੇਡ ਗੰਗਾ ਪ੍ਰਸਾਦ, ਹਰਦੀਪ ਖੁੱਡਾ, ਜੰਗਵੀਰ ਸਿੰਘ ਚੌਹਾਨ ਨੇ ਜੋਗਿੰਦਰ ਸਿੰਘ, ਅਨਿਲ ਕੁਮਾਰ ਬਾਗਾ ਕੁਲਦੀਪ ਸਿੰਘ,ਗੁਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੂਰਾ ਯਤਨ ਕੀਤਾ ਜਾਵੇਗਾ।


ਇਹ ਵੀ ਪੜ੍ਹੋ: ਟਾਂਡਾ: ਸੜੀ ਹੋਈ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਸੀ ਕਤਲ

ਉਕਤ ਆਗੂਆਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਜਿੱਥੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਉਥੇ ਹੀ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖ਼ਿਲਾਫ਼ ਫਾਸਟ ਟਰੈਕ ਅਦਾਲਤ 'ਚ ਕੇਸ ਲਿਜਾ ਕੇ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਉਕਤ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ  ਰਾਜਨੀਤਿਕ ਲੋਕਾਂ ਅਤੇ ਪ੍ਰਸ਼ਾਸਨ ਨੇ ਇਸ ਕੇਸ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਦੱਸਿਆ ਕਿ 29 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਗਰੀਨ ਵਿਊ ਪਾਰਕ 'ਚ ਭਾਰੀ ਇਕੱਠ ਕਰਕੇ ਡੀ. ਸੀ. ਹੁਸ਼ਿਆਰਪੁਰ ਨੂੰ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਮੰਗ ਪੱਤਰ ਭੇਟ ਕੀਤਾ ਜਾਵੇਗਾ।  

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ

ਇਸ ਰੋਸ ਪ੍ਰਦਰਸ਼ਨ ਦੌਰਾਨ ਕਾਮਰੇਡ ਸੁਖਦੇਵ ਰਾਜ ਮਿਆਣੀ,ਰਿਸ਼ੀ ਨਾਹਰ,ਅਜੀਬ ਦਿਵੇਦੀ,ਅਜੀਤ ਸਿੰਘ ਰੁਪਤਾਰਾ,ਮਨਜੀਤ ਸਿੰਘ ਖਾਲਸਾ ,ਪਰਮਜੀਤ ਸਿੰਘ ਭੁੱਲਾ,ਪੰਕਜ ਵਰਮਾ,ਆਨੰਦ ਕਿਸ਼ੋਰ,ਪੰਕਜ ਵਰਮਾ, ਮਨੋਜ  ਸੁਰਜੀਤ ਸਿੰਘ ਖਾਲਸਾ,ਤਰਲੋਚਨ ਸਿੰਘ, ਸੁਰਜੀਤ ਸਿੰਘ,ਰਵਿੰਦਰ ਸਿੰਘ  ਤੋਂ ਇਲਾਵਾ ਭਾਰੀ ਗਿਣਤੀ 'ਚ ਲੋਕ ਹਾਜ਼ਰ ਸਨ।

shivani attri

This news is Content Editor shivani attri