ਗਲੀ ''ਚ ਖੇਡਦੇ ਬੱਚਿਆਂ ਨੇ ਗਾਰਡਰ ਨਾਲ ਲਟਕੀ ਦੇਖੀ ਭੈਣ ਤਾਂ ਮਾਰਨ ਲੱਗੇ ਚੀਕਾਂ

08/30/2015 3:32:47 PM

ਮਾਹਿਲਪੁਰ (ਪਰਮਜੀਤ)-ਮਾਹਿਲਪੁਰ ਦੇ ਵਾਰਡ-3 ਅਤੇ ਥਾਣੇ ਦੇ ਸਾਹਮਣੇ ਵੱਸਦੇ ਇਕ ਨੇਪਾਲੀ ਪਰਿਵਾਰ ਦੀ 12 ਸਾਲਾ ਲੜਕੀ ਆਪਣੇ ਹੀ ਘਰ ਭੇਤਭਰੀ ਹਾਲਤ ''ਚ ਛੱਤ ਦੇ ਗਾਰਡਰ ਨਾਲ ਲਟਕਦੀ ਮਿਲੀ। ਇਸ ਬਾਰੇ ਜਦੋਂ ਆਂਢ-ਗੁਆਂਢ ਨੂੰ ਪਤਾ ਲੱਗਾ ਤਾਂ ਉਨ੍ਹਾਂ ਲੜਕੀ ਨੂੰ ਛੱਤ ਨਾਲੋਂ ਲਾਹ ਕੇ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ।
ਇਸ ਮੌਕੇ ਲੜਕੀ ਦੀ ਭੂਆ ਜੂਨਾ ਪਤਨੀ ਥੰਮਬਡਰ ਨੇ ਦੱਸਿਆ ਕਿ ਉਸ ਦਾ ਭਰਾ ਮੋਤੀ ਪਿਛਲੇ 2 ਮਹੀਨਿਆਂ ਤੋਂ ਨੇਪਾਲ ਗਿਆ ਹੋਇਆ ਹੈ ਅਤੇ ਉਸ ਦੀ ਪਤਨੀ ਪਵਿੱਤਰਾ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ। ਉਨ੍ਹਾਂ ਦੇ 6 ਬੱਚੇ ਹਨ, ਜਿਨ੍ਹਾਂ ''ਚੋਂ 4 ਪਵਿੱਤਰਾ ਕੋਲ ਰਹਿ ਰਹੇ ਹਨ ਅਤੇ 2 ਨੇਪਾਲ ਰਹਿ ਰਹੇ ਹਨ। 
ਸ਼ਨੀਵਾਰ ਨੂੰ ਬੱਚੇ ਘਰ ਦੇ ਬਾਹਰ ਖੇਡ ਰਹੇ ਸਨ, ਜਿਨ੍ਹਾਂ ਨੇ ਆਪਣੀ ਭੈਣ ਨੂੰ ਛੱਤ ਨਾਲ ਲਟਕਦੀ ਦੇਖ ਕੇ ਰੌਲਾ ਪਾ ਦਿੱਤਾ। ਮਕਾਨ ਮਾਲਕ ਐੱਮ. ਸੀ. ਬੀਬੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਨੂੰ ਹਸਪਤਾਲ ਪਹੁੰਚਾਇਆ। 
ਥਾਣਾ ਮਾਹਿਲਪੁਰ ਦੇ ਤਫਤੀਸ਼ੀ ਅਫਸਰ ਥਾਣੇਦਾਰ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਪੁਲਸ ਕੇਸ ਦੀ ਜਾਂਚ ਕਰ ਰਹੀ ਹੈ। ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹੋਸ਼ ਆਉਣ ''ਤੇ ਲੜਕੀ ਦੇ ਬਿਆਨਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

This news is News Editor Babita Marhas