15 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਦਾ ਹੋਇਆ ਡੀ.ਐਨ.ਏ. ਟੈਸਟ

10/26/2015 1:01:52 PM

ਜਲੰਧਰ (ਸੋਨੂੰ ਮਹਾਜਨ) : ਨਾਬਾਲਿਗ ਲੜਕੀ ਨੂੰ ਡਰਾ ਧਮਕਾ ਕੇ ਬਲਾਤਕਾਰ ਕਰਨ ਵਾਲੇ ਦੋ ਦੋਸ਼ੀਆਂ ਦਾ ਸੋਮਵਾਰ ਨੂੰ ਜਲੰਧਰ ਸਥਿਤ ਸਿਵਲ ਹਸਪਤਾਲ ਵਿਚ ਡੀ.ਐਨ.ਏ. ਟੈਸਟ ਲਈ ਲਿਆਂਦਾ ਗਿਆ। ਇਥੇ ਦੱਸਣਯੋਗ ਹੈ ਕਿ 23 ਤਾਰੀਕ ਨੂੰ 15 ਸਾਲਾ ਲੜਕੀ ਨੇ ਥਾਣਾ ਸਦਰ ਵਿਚ ਦੋ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਵਾਇਆ ਸੀ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ ਦੋਵੇਂ ਦੋਸ਼ੀ ਉਸ ਨਾਲ ਕਾਫੀ ਸਮੇਂ ਤੋਂ ਡਰਾ ਧਮਕਾ ਕੇ ਬਲਾਤਕਾਰ ਕਰਦੇ ਆ ਰਹੇ ਹਨ। 
ਇਸ ਦੌਰਾਨ ਪੀੜਤਾ ਗਰਭਵਤੀ ਹੋ ਗਈ। ਦੋਵੇਂ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ ਜਾਂਚ ਕੀਤੀ ਜਾ ਰਹੇ ਹਨ। ਇਸੇ ਦੇ ਚੱਲਦੇ ਦੋਵਾਂ ਦੋਸ਼ੀਆਂ ਦੇ ਡੀ.ਐਨ.ਏ. ਟੈਸਟ ਲਈ ਸੋਮਵਾਰ ਨੂੰ ਜਲੰਧਰ ਸਿਵਲ ਹਸਪਤਾਲ ਲਿਆਂਦਾ ਗਿਆ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Gurminder Singh

This news is Content Editor Gurminder Singh