20 ਸਾਲਾ ਲੜਕੀ ਦੀਆਂ ਫੇਸਬੁੱਕ ''ਤੇ ਪਾਈਆਂ ਅਸ਼ਲੀਲ ਤਸਵੀਰਾਂ, ਮਾਂ-ਪੁੱਤ ਖਿਲਾਫ ਕੇਸ ਦਰਜ

02/17/2018 7:30:41 PM

ਗਿੱਦੜਬਾਹਾ (ਕੁਲਭੂਸ਼ਨ) : ਗਿੱਦੜਬਾਹਾ ਪੁਲਸ ਨੇ ਸਥਾਨਕ ਨਿਵਾਸੀ 20 ਸਾਲਾ ਲੜਕੀ ਨੂੰ ਬਦਨਾਮ ਕਰਨ ਲਈ ਫੇਸਬੁੱਕ 'ਤੇ ਅਸ਼ਲੀਲ ਪੋਸਟ ਪਾਉਣ ਦੇ ਦੋਸ਼ ਵਿਚ ਮਾਂ-ਪੁੱਤ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਕਤ ਮਾਮਲੇ ਸਬੰਧੀ 20 ਸਾਲਾ ਲੜਕੀ ਵੱਲੋਂ ਅਸਿਸਟੈਂਟ ਇੰਸਪੈਕਟਰ ਜਨਰਲ ਅਤੇ ਸਾਈਬਰ ਕਰਾਈਮ ਐੱਸ.ਏ.ਐਸ. ਨਗਰ ਕੋਲ ਸ਼ਿਕਾਇਤ ਕਰਨ ਤੋਂ ਬਾਅਦ ਦਰਜ ਹੋਇਆ ਹੈ। ਫਿਲਹਾਲ ਇਸ ਮਾਮਲੇ ਵਿਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਉਹ ਆਸ਼ਾ ਮੈਡੀਕੇਅਰ ਪਟਿਆਲਾ ਵਿਖੇ ਬਤੌਰ ਨਰਸ ਦਾ ਕੰਮ ਕਰਦੀ ਹੈ ਅਤੇ ਉਸ ਅਨੁਸਾਰ ਕੋਈ ਅਣਜਾਨ ਵਿਅਕਤੀ ਵਲੋਂ ਸੋਸ਼ਲ ਮੀਡੀਆ ਫੇਸਬੁੱਕ ਤੇ ਗੁਰਕੰਵਲ ਜੱਸਲ ਦੇ ਨਾਮ 'ਤੇ ਜਾਲੀ ਆਈ.ਡੀ ਬਣਾ ਕੇ ਉਸਦੀ ਫੋਟੋ ਲਗਾ ਕੇ ਅਸ਼ਲੀਲ ਤਸਵੀਰਾਂ ਪੋਸਟ ਕੀਤੀਆਂ ਜਾ ਰਹੀਆਂ ਹਨ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਆਈ.ਡੀ.ਬਲਾਕ ਕਰ ਦਿੱਤੀ ਤਾਂ ਉਸ ਨੇ ਆਪਣੀ ਮਾਂ ਦੀ ਆਈ.ਡੀ.ਬਣਾ ਕੇ ਦੋਬਾਰ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਫੇਸਬੁੱਕ ਆਈ.ਡੀ. ਜਿਸ ਮੋਬਾਇਲ ਨੰਬਰ 'ਤੇ ਬਣਾਈ ਗਈ ਸੀ ਉਹ ਬਰੇਟਾ ਜ਼ਿਲਾ ਮਾਨਸਾ ਨਿਵਾਸੀ ਮਹਿਲਾ ਕਮਲੇਸ਼ ਰਾਣੀ ਦੇ ਨਾਮ 'ਤੇ ਸੀ। ਜਾਂਚ ਦੌਰਾਨ ਪਤਾ ਲਗਾ ਕਿ ਅਸ਼ਲੀਲ ਤਸਵੀਰਾਂ ਟੈਗ ਕਰਨ ਵਾਲਾ ਉਕਤ ਮਹਿਲਾ ਦਾ ਬੇਟਾ ਅੰਕਿਤ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਅੰਕਿਤ ਗੋਇਲ ਅਤੇ ਉਸ ਦੀ ਮਾਤਾ ਕਮਲੇਸ਼ ਰਾਣੀ ਖਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।