ਸੁੰਨਸਾਨ ਜੰਗਲ ’ਚ ਬੈਠਾ ਵਿਅਕਤੀ, ਸੂਚਨਾ ਮਿਲਣ ’ਤੇ ਹਰਕਤ ’ਚ ਆਇਆ ਪ੍ਰਸ਼ਾਸਨ

04/10/2020 5:47:26 PM

ਗਿੱਦੜਬਾਹਾ (ਚਾਵਲਾ) - ਸ਼ੁੱਕਰਵਾਰ ਦੀ ਸਵੇਰ ਜਦੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਡੇਰੇ ’ਚ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਡੇਰੇ ਦੇ ਸਾਹਮਣੇ ਜੰਗਲਾਂ ਵਿਚ ਇਕ ਅਣਜਾਨ ਵਿਅਕਤੀ ਦੇ ਬੈਠੇ ਹੋਣ ਦੀ ਜਾਣਕਾਰੀ ਮਿਲੀ। ਬੈਠਾ ਹੋਇਆ ਉਕਤ ਵਿਅਕਤੀ ਜਮਾਤੀ ਸਮਾਜ ਵਰਗਾ ਲੱਗ ਰਿਹਾ ਸੀ। ਸੇਵਾਦਾਰ ਨੇ ਦੱਸਿਆ ਕਿ ਉਕਤ ਵਿਅਕਤੀ ਖੁਦ ਨੂੰ ਗੁਜਰਾਤ ਤੋਂ ਆਇਆ ਹੋਣ ਦਾ ਦਾਅਵਾ ਕਰ ਰਿਹਾ ਸੀ। ਇਸ ਦੀ ਸੂਚਨਾ ਡੇਰਾ ਪ੍ਰੇਮੀਆਂ ਵਲੋਂ ਸਥਾਨਕ ਪ੍ਰਸ਼ਾਸਨ ਨੂੰ ਦਿੱਤੀ ਗਈ। ਮੌਕੇ ’ਤੇ ਪੁੱਜੀ ਪੁਲਸ ਟੀਮ ਅਤੇ ਡਾਕਟਰਾਂ ਦੀ ਟੀਮ ਨੇ ਉਕਤ ਵਿਅਕਤੀ ਦੀ ਤਲਾਸ਼ੀ ਲਈ ਅਤੇ ਉਸ ਦਾ ਚੈਕਅੱਪ ਕੀਤਾ। ਤਲਾਸ਼ੀ ਦੌਰਾਨ ਉਸ ਦੇ ਥੈਲਿਆਂ ’ਚੋਂ ਕੁਝ ਪੈਸੇ, ਰਾਸ਼ਨ ਤੋਂ ਇਲਾਵਾ ਹੋਰ ਸਾਮਾਨ ਬਰਾਮਦ ਹੋਇਆ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੇ ਕਹਿਰ ਦਾ ਅਸਰ ਮਰਦਾਂ 'ਤੇ ਕਿਉਂ ਹੈ ਜ਼ਿਆਦਾ ? (ਵੀਡੀਓ)

ਪੜ੍ਹੋ ਇਹ ਵੀ ਖਬਰ - ਵੱਡੀ ਲਾਪ੍ਰਵਾਹੀ : ਭਗਤਾਂਵਾਲਾ ਅਨਾਜ ਮੰਡੀ ’ਚ ਤਿਆਰ ਰਿਹਾ ਹੈ ‘ਕੋਰੋਨਾ ਬੰਬ’

ਪੜ੍ਹੋ ਇਹ ਵੀ ਖਬਰ - ਜਦੋਂ CM ਦਫਤਰ ਨੂੰ ਕੀਤੇ ਟਵੀਟ ਤੋਂ ਬਾਅਦ ਬਜ਼ੁਰਗ ਔਰਤ ਲਈ ਦਵਾਈ ਲੈ ਪਹੁੰਚੀ ਟਾਂਡਾ ਪੁਲਸ ਦੀ ਟੀਮ

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਜੋ ਜਮਾਤੀ ਸਮਾਜ ਨਾਲ ਸੰਬੰਧਤ ਲੱਗਦਾ ਹੈ, ਪਿਛਲੇ 2 ਦਿਨਾਂ ਤੋਂ ਇਲਾਕੇ ਵਿਚ ਘੁੰਮ ਰਿਹਾ ਹੈ। ਪੁਲਸ ਵਲੋਂ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਸਰੀਰ ’ਤੇ ਹਿੰਦ ਧਰਮ ਵਾਲੀਆਂ ਕੁਝ ਚੀਜ਼ਾਂ ਪਾਈਆਂ ਹੋਈਆਂ ਨਜ਼ਰ ਆਈਆਂ। ਇਸ ਤੋਂ ਸ਼ੱਕਾ ਜਤਾਈ ਗਈ ਕਿ ਉਕਤ ਵਿਅਕਤੀ ਸ਼ਾਇਦ ਜਮਾਤੀਆਂ ਨਾਲ ਸੰਬੰਧ ਨਾ ਰੱਖਦਾ ਹੋਵੇ। 

ਪੜ੍ਹੋ ਇਹ ਵੀ ਖਬਰ - ਲਾਕਡਾਊਨ ਦੌਰਾਨ ਮੱਖੂ ਦੇ ਪਿੰਡ ਖਡੂਰ ਦੀ ਗਲੀ ’ਚ ਮਿਲੇ ਪਾਕਿਸਤਾਨੀ ਦਸਤਾਨੇ      

ਪੜ੍ਹੋ ਇਹ ਵੀ ਖਬਰ - ਸਿੱਧੂ ਕੋਰੋਨਾ ਤੋਂ ਬਚਣ ਲਈ ਹਸਪਤਾਲ ਦੇ ਸਟਾਫ ਨੂੰ ਦੇਣ ਆਏ ਮਾਸਕ, ਆਪ ਨਹੀਂ ਪਾਇਆ

ਮੌਕੇ ਤੇ ਪੁੱਜੀ ਮੈਡੀਕਲ ਟੀਮ ਨੇ ਉਕਤ ਵਿਅਕਤੀ ਦਾ ਬੁਖਾਰ ਵਗੈਰਾ ਵੀ ਚੈੱਕ ਕੀਤਾ ਪਰ ਉਸਦੇ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਨਾ ਹੋਣਾ ਵੇਖ ਪੁਲਸ ਅਤੇ ਡਾਕਟਰਾਂ ਦੀ ਟੀਮ ਵਾਪਸ ਚੱਲੀ ਗਈ। ਇਸ ਸਬੰਧ ’ਚ ਜਦੋਂ ਐੱਸ.ਡੀ. ਐੱਮ ਓਮ ਪ੍ਰਕਾਸ਼ ਨਾਲ ਸੰਪਰਕ ਕੀਤਾ ਗਿਆ ਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਮਿਲੀ ਹੈ। ਉਸਦਾ ਜਮਾਤੀ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਪਰ ਫਿਰ ਵੀ ਉਹ ਪੁਲਸ ਨੂੰ ਉਕਤ ਵਿਅਕਤੀ ਦੀ ਨਿਗਰਾਨੀ ਰੱਖਣ ਲਈ ਕਹਿ ਰਹੇ ਹਨ ਤਾਂਕਿ ਭਵਿੱਖ ਵਿਚ ਕੋਈ ਅਣਹੋਣੀ ਨਾ ਹੋਵੇ।

 

 

rajwinder kaur

This news is Content Editor rajwinder kaur