ਵਿਦਿਆਰਥੀਆਂ ਦੇ ਸਵਾਲ ਸੁਣ ਭਾਸ਼ਣ ਵਿਚਕਾਰ ਛੱਡ ਚਲਦੇ ਬਣੇ ਹਰਿਆਣਾ ਦੇ ਸਪੀਕਰ

01/07/2020 2:45:49 PM

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ ਦੇ ਇੰਗਲਿਸ਼ ਆਡੀਟੋਰੀਅਮ 'ਚ ਆਯੋਜਿਤ ਪ੍ਰੋਗਰਾਮ 'ਚ ਹਰਿਆਣਾ ਵਿਧਾਨਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਭਾਸ਼ਣ ਦੇ ਰਹੇ ਸਨ ਕਿ ਵਿਚਕਾਰ ਐੱਸ. ਐੱਫ. ਐੱਸ., ਆਈਸਾ ਵਿਜੈ, ਅਮਨਦੀਪ ਪੀ. ਐੱਸ. ਯੂ. ਲਲਕਾਰ, ਸਾਬਕਾ ਵਿਦਿਆਰਥੀ ਕਾਊਂਸਿਲ ਦੀ ਪ੍ਰਧਾਨ ਕਨੂੰਪ੍ਰਿਆ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਸਵਾਲਾਂ ਤੋਂ ਬਾਅਦ ਸਪੀਕਰ ਗਿਆਨਚੰਦ ਗੁਪਤਾ ਵਿਚਕਾਰ ਭਾਸ਼ਣ ਛੱਡ ਕੇ ਚਲਦੇ ਬਣੇ, ਵਿਦਿਆਰਥੀਆਂ ਨੇ ਭਾਜਪਾ ਅਤੇ ਗਿਆਨਚੰਦ ਦੇ ਨਾਮ 'ਤੇ ਖੂਬ ਨਾਅਰੇਬਾਜ਼ੀ ਕੀਤੀ। ਸਵਾਲ ਪੁੱਛਣ ਵਾਲੇ ਵਿਦਿਆਰਥੀਆਂ ਨੂੰ ਆਡੀਟੋਰੀਅਮ 'ਚੋਂ ਕੱਢਿਆ ਗਿਆ ਅਤੇ ਇਸ ਪੂਰੇ ਮਾਮਲੇ 'ਤੇ ਪੀ. ਯੂ. 'ਚ ਕਮੇਟੀ ਬਣਾ ਦਿੱਤੀ ਗਈ। ਕਮੇਟੀ 'ਚ ਡੀ. ਐੱਸ. ਡਬਲਯੂ. ਅਤੇ ਰਜਿਸਟਰਾਰ ਅਤੇ ਹੋਰ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਜਬਰ-ਜ਼ਨਾਹ ਦੇ ਕਿੰਨੇ ਕੇਸ ਦਰਜ ਹੋਏ, ਇਹ ਦੱਸੋ?
ਵਿਜੈ ਨੇ ਪੁੱਛਿਆ ਕਿ ਪਿਛਲੇ ਇਕ ਘੰਟੇ ਤੋਂ ਅਸੀਂ ਹਾਲ 'ਚ ਹਾਂ, ਜੋ ਨੈਸ਼ਨਲ ਵੂਮੈਨ ਫਾਰ ਕਮਿਸ਼ਨ ਐਸੋਸੀਏਸ਼ਨ ਦੀ ਚੇਅਰਪਰਸਨ ਨੇ ਭਾਸ਼ਣ ਦਿੱਤਾ ਹੈ ਪਰ ਇਸ ਪ੍ਰੋਗਰਾਮ 'ਚ ਵਿਦਿਆਰਥੀ ਆਈਸ਼ੇ ਘੋਸ਼ ਬਾਰੇ ਇਕ ਸ਼ਬਦ ਨਹੀਂ ਬੋਲਿਆ ਗਿਆ। ਜੇ. ਐੱਨ. ਯੂ. ਦੀ ਘਟਨਾ ਬਾਰੇ ਜ਼ਿਕਰ ਵੀ ਨਹੀਂ ਕੀਤਾ ਗਿਆ, ਤੁਸੀਂ ਬੋਲ ਰਹੇ ਹੋ ਕਿ 12 ਸਾਲ ਦੀ ਉਮਰ ਤੋਂ ਘੱਟ ਦੀ ਬੱਚੀ ਦਾ ਬਲਾਤਕਾਰ ਕਰਨ ਵਾਲੇ ਨੂੰ ਫ਼ਾਂਸੀ ਹੋਵੇਗੀ ਅਤੇ ਬਾਕੀਆਂ ਨੂੰ 20 ਸਾਲ ਦੀ ਸਜ਼ਾ ਹੋਵੋਗੀ। ਕਿੰਨੇ ਕੇਸ ਦਰਜ ਹੋਏ ਇਹ ਦੱਸੋ। ਇਕ ਹੋਰ ਵਿਦਿਆਰਥੀ ਨੇ ਪੁੱਛਿਆ ਕਿ ਅਸੀਂ ਔਰਤਾਂ ਲਈ ਸਵਾਲ ਕਰ ਰਹੇ ਹਾਂ ਅਤੇ ਸਾਨੂੰ ਜਵਾਬ ਨਹੀਂ ਦਿੱਤੇ ਜਾ ਰਹੇ ਹਨ। ਅਜਿਹਾ ਲੱਗ ਰਿਹਾ ਹੈ ਜਿਵੇਂ ਇਹ ਮਹਿਲਾ ਸਸ਼ਕਤੀਕਰਨ ਦਾ ਪ੍ਰੋਗਰਾਮ ਨਾ ਹੋ ਕੇ ਭਾਜਪਾ ਸਸ਼ਕਤੀਕਰਨ ਦਾ ਪ੍ਰੋਗਰਾਮ ਹੈ।

Anuradha

This news is Content Editor Anuradha