ਗਊਸ਼ਾਲਾ ''ਚ ਤੂੜੀ ਨਾਲ ਭਰੀਆਂ 200 ਟਰਾਲੀਆਂ ਸੜੀਆਂ, ਟਲਿਆ ਵੱਡਾ ਹਾਦਸਾ

05/25/2019 5:27:24 PM

ਜਲਾਲਾਬਾਦ (ਸੇਤੀਆ)— ਸ਼ਹਿਰ ਦੇ ਮੰਨੇਵਾਲਾ ਰੋਡ ਸਥਿਤ ਗੋਵਿੰਦ ਗਊਧਾਮ ਗਊਸ਼ਾਲਾ 'ਚ ਸਵੇਰੇ ਕਰੀਬ 10.30 ਵਜੇ ਸਟੋਰ ਕੀਤੀ ਗਈ ਤੂੜੀ 'ਚ ਅਚਾਨਕ ਅੱਗ ਲੱਗਣ ਨਾਲ 200 ਟਰਾਲੀਆਂ ਸੜ ਕੇ ਸੁਆਹ ਹੋ ਗਈਆਂ। ਇਸ ਘਟਨਾ ਦੀ ਜਾਣਕਾਰੀ ਉਦੋਂ ਲੱਗੀ ਜਦੋਂ ਕਰਮਚਾਰੀ ਪਸ਼ੂ ਚਾਰਾ ਨੂੰ ਗਊਧਾਮ 'ਚ ਰੱਖ ਰਹੇ ਸਨ ਤਾਂ ਉਨ੍ਹਾਂ ਨੂੰ ਗਊਧਾਮ 'ਚੋਂ ਧੂੰਆਂ ਉੱਠਦਾ ਦਿਖਾਈ ਦਿੱਤਾ। ਇਸ ਤੋਂ ਬਾਅਦ ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਅਤੇ ਅੱਗ 'ਤੇ ਕਾਬੂ ਪਾਇਆ ਗਿਆ। 

ਜ਼ਿਕਰਯੋਗ ਹੈ ਕਿ ਇਸ ਜਗ੍ਹਾ 'ਤੇ ਲਗਭਗ 2 ਹਜ਼ਾਰ ਟਰਾਲੀਆਂ ਪਸ਼ੂ ਚਾਰਾ ਤੂੜੀ ਦੀਆਂ ਰੱਖੀਆਂ ਹੋਈਆਂ ਸਨ ਅਤੇ ਕਰੀਬ 800 ਇਥੇ ਗਊਧਾਮ ਮੌਜੂਦ ਹਨ। ਅੱਗ ਦੇ ਕਾਰਨ ਲਗਭਗ 200 ਟਰਾਲੀਆਂ ਤੂੜੀ ਦੀਆਂ ਖਰਾਬ ਹੋ ਗਈਆਂ। ਇਸ ਮੌਕੇ ਗਊਸ਼ਾਲਾ ਸੰਸਥਾ ਦੇ ਪ੍ਰਧਾਨ ਰਾਜੀਵ ਦਹੂਜਾ ਨੇ ਦੱੱਸਿਆ ਕਿ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਸ਼ੂਆਂ ਦੇ ਚਾਰੇ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਲਗਭਗ 2 ਹਜ਼ਾਰ ਤੂੜੀ ਦੀਆਂ ਟਰਾਲੀਆਂ ਇਥੇ ਡੰਪ ਕੀਤੀਆਂ ਗਈਆਂ ਹਨ, ਜੋ ਸਾਰਾ ਸਾਲ ਪਸ਼ੂਆਂ ਦੇ ਚਾਰੇ 'ਚ ਕੰਮ ਆਉਣਗੀਆਂ। ਸਵੇਰੇ 10.30 ਦੇ ਕਰੀਬ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗਊਧਾਮ 'ਚੋਂ ਧੂੰਆਂ ਨਿਕਲ ਰਿਹਾ ਹੈ ਤਾਂ ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ।

shivani attri

This news is Content Editor shivani attri