ਗੈਸ ਲੀਕ ਹੋਣ ਨਾਲ ਸਿਲੰਡਰ ''ਚੋਂ ਨਿਕਲੀ ਚੰਗਿਆੜੀ, ਮੋਟਰਸਾਈਕਲ ਨੂੰ ਲੱਗੀ ਅੱਗ

02/11/2018 6:49:29 AM

ਜਲੰਧਰ, (ਸੁਧੀਰ)- ਸਥਾਨਕ ਸੈਦਾਂ ਗੇਟ ਕੋਲ ਸਥਿਤ ਇਕ ਘਰ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਅਚਾਨਕ ਇਕ ਸਿਲੰਡਰ 'ਚੋਂ ਗੈਸ ਲੀਕ ਨਾਲ ਅੱਗ ਦੀ ਚੰਗਿਆੜੀ ਨਿਕਲ ਗਈ, ਜਿਸ ਨਾਲ ਮੋਟਰਸਾਈਕਲ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਘਟਨਾ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਪੀੜਤ ਪਰਿਵਾਰ ਨੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ।  ਛੋਲੇ-ਭਟੂਰਿਆਂ ਦਾ ਕਾਰੋਬਾਰ ਕਰਨ ਵਾਲੇ ਰਿੱਕੀ ਨਾਮੀ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਛੋਲੇ ਗੈਸ 'ਤੇ ਰੱਖੇ ਹੋਏ ਸਨ ਕਿ ਅਚਾਨਕ ਸਿਲੰਡਰ 'ਚੋਂ ਗੈਸ ਲੀਕ ਹੋਣ ਲੱਗੀ, ਉਨ੍ਹਾਂ ਨੇ ਸਿਲੰਡਰ ਨੂੰ ਬਾਹਰ ਕੱਢਿਆ ਤੇ ਜਦੋਂ ਮੋਟਰਸਾਈਕਲ 'ਤੇ ਲਿਜਾਣ ਲੱਗੇ ਤਾਂ ਸਿਲੰਡਰ ਟੇਢਾ ਹੋਣ ਕਾਰਨ ਉਸ 'ਚੋਂ ਅੱਗ ਦੀ ਚੰਗਿਆੜੀ ਨਿਕਲੀ, ਜਿਸ ਨਾਲ ਉਸ ਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ।