ਘਟਨਾਵਾਂ ਤੇ ਗੈਂਗਸਟਰਾਂ ਦੀਆਂ ਸ਼ੋਸਲ ਲਿਖਤਾਂ ਨੇ ਪੁਲਸ ਦੇ ਸੁਕਾਏ ਸਾਹ, ਗਲੇ ਦੀ ਹੱਡੀ ਬਣੇ ਵਿੱਕੀ ਗੌਂਡਰ ਵਰਗੇ ਗੈਂਗਸਟਰ

09/05/2017 6:50:02 PM

ਪਟਿਆਲਾ(ਜੋਸਨ)— ਪਿਛਲੇ ਲੰਬੇ ਸਮੇ ਤੋਂ ਵਿੱਕੀ ਗੌਂਡਰ ਵਰਗੇ ਕਈ ਖਤਰਨਾਕ ਗੈਂਗਸਟਰ ਪੰਜਾਬ ਸਰਕਾਰ ਅਤੇ ਪੁਲਸ ਲਈ ਗਲੇ ਦੀ ਹੱਡੀ ਬਣੇ ਹੋਏ ਹਨ। ਬੇਸ਼ੱਕ ਪੰਜਾਬ ਸਰਕਾਰ ਅਤੇ ਪੁਲਸ ਨੇ ਇਨ੍ਹਾਂ 'ਤੇ ਸ਼ਿਕੰਜਾ ਕੱਸਣ ਲਈ ਕਈ ਤਰ੍ਹਾਂ ਦੇ ਪਾਪੜ ਵੇਲੇ ਹਨ ਪਰ ਇਹ ਸਾਰੇ ਪਾਪੜ ਧਰੇ ਧਰਾਏ ਦਿਖਾਏ ਦੇ ਰਹੇ ਹਨ। ਇਨ੍ਹਾਂ ਗੈਂਗਸਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਰੋਜ਼ਾਨਾ ਵਾਂਗ ਨਿੱਤ ਨਵੀਆਂ ਘਟਨਾਵਾਂ ਅਤੇ ਸ਼ੋਸਲ ਮੀਡੀਆ 'ਤੇ ਪਾਈਆਂ ਜਾਂਦੀਆਂ ਲਿਖਤਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਸਾਹ ਸੁਕਾਏ ਪਏ ਹਨ। ਜਦੋਂ ਵੀ ਪ੍ਰਸ਼ਾਸਨ ਗੈਗਸਟਰਾਂ ਨੂੰ ਹਲਕੇ ਵਿਚ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਦੋਂ ਹੀ ਇਹ ਗੈਂਗਸਟਰ ਕੋਈ ਨਾ ਕੋਈ ਅਜਿਹੀ ਘਟਨਾ ਕਰ ਦਿੰਦੇ ਹਨ ਇਹ ਗੈਂਗਸਟਰ ਜਿਸ ਨਾਲ ਸਮੁੱਚਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਹੱਥਾਂ ਪੈਰਾ ਦੀ ਪੈ ਜਾਂਦੀ ਹੈ। ਅਜਿਹਹੀਆਂ ਘਟਨਾਵਾਂ ਲਗਾਤਰ ਜਾਰੀ ਹਨ। ਹਾਲ ਹੀ ਵਿਚ ਇਕ ਗੈਂਗਸਟਰ ਨੇ ਮੁੜ ਫਿਰ ਆਪਣੀ ਫੇਸਬੁਕ ਰਾਹੀਂ ਇਕ ਸੁਨੇਹਾ ਭੇਜਿਆ ਹੈ। ਇਸ ਵਿਚ ਬੇਸ਼ੱਕ ਕਿਸੇ ਨੂੰ ਕੋਈ ਧਮਕੀ ਨਹੀਂ ਸਗੋਂ ਸਮਾਜਿਕ ਗੱਲ ਲਿਖੀ ਹੈ ਪਰ ਸਰਕਾਰ ਲਈ ਤਾਂ ਇਹ ਵੀ ਵੱਡੀ ਗੱਲ ਹੈ ਕਿ ਇਕ ਗੈਂਗਸਟਰ ਸ਼ੋਸਲ ਮੀਡੀਆ 'ਤੇ ਸਰਗਰਮ ਹਨ ਪਰ ਪ੍ਰਸ਼ਾਸਨ ਦੀਆਂ ਅੱਖਾਂ ਤੋਂ ਦੂਰ ਹੈ।

ਉਧਰ ਤਾਜਾ ਘਟਨਾ ਮੁਤਾਬਕ ਕਸਬਾ ਰਾਈਆ 'ਚ ਗੈਂਗਸਟਰਾਂ ਨੇ ਪੰਜਾਬ ਪੁਲਸ ਦੇ ਏ. ਐੱਸ. ਆਈ. ਨੂੰ ਗੋਲੀ ਮਾਰ ਦਿੱਤੀ ਸੀ। ਗੈਂਗਸਟਰਾਂ ਵੱਲੋਂ ਆਪਣੇ ਇਕ ਸਾਥੀ ਨੂੰ ਪੁਲਸ ਹਿਰਾਸਤ ਵਿੱਚੋਂ ਭਜਾਉਣ ਦੀ ਵੀ ਖਬਰ ਸੀ। ਪੁਲਸ ਦੀ ਗ੍ਰਿਫਤ 'ਚੋ ਭੱਜੇ ਗੈਂਗਸਟਰ ਦਾ ਨਾਮ ਸ਼ੁੱਭਮ ਸਿੰਘ ਸੀ। ਗੈਂਗਸਟਰਾਂ ਨੇ ਜਿਸ ਏ. ਐੱਸ. ਆਈ. ਨੂੰ ਗੋਲੀ ਮਾਰੀ ਉਸ ਦਾ ਨਾਮ ਸੁਖਜਿੰਦਰ ਸਿੰਘ ਸੀ। ਤੁਹਾਨੂੰ ਦੱਸ ਦਈਏ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਪੁਲਸ ਕੈਦੀ ਨੂੰ ਕਪੂਰਥਲਾ ਜੇਲ ਤੋਂ ਅੰਮ੍ਰਿਤਸਰ ਲੈ ਕੇ ਜਾ ਰਹੀ ਸੀ। ਅਜਿਹੀਆਂ ਇਕ ਜਾਂ2 ਨਹੀਂ ਸਗੋਂ ਅਣਗਿਣਤ ਘਟਨਾਵਾਂ ਜਨਮ ਲੈ ਚੁੱਕੀਆਂ ਹਨ। ਇਸ ਤੋਂ ਪਹਿਲਾਂ ਕਈ ਵਾਰ ਗੈਂਗਸਟਰ ਸੋਸ਼ਲ ਮੀਡੀਆ ਰਾਹੀਂ ਪੁਲਸ ਅਤੇ ਪ੍ਰਸ਼ਾਸਨ ਨੂੰ ਲਲਕਾਰ ਚੁੱਕੇ ਹਨ। ਸ਼ਰੇਅਮ ਕਤਲ ਕਰਕੇ ਸੋਸ਼ਲ ਮੀਡੀਆ 'ਤੇ ਲਾਈਵ ਵੀਡੀÀ ਪਾ ਚੁੱਕੇ ਹਨ। ਫੇਸਬੁੱਕ 'ਤੇ ਸ਼ਰੇਆਮ ਧਮਕੀ ਭਰੇ ਕੁਮੈਂਟ ਪਾ ਚੁੱਕੇ ਹਨ। ਸਰਕਾਰ ਨੇ ਹੁਣ ਤੱਕ ਸਿਰਫ ਮੰਥਨ ਹੀ ਕੀਤਾ ਹੈ ਪਰ ਇਸ ਦੇ ਹੱਲ ਲਈ ਪੁਖਤਾ ਕਾਰਵਾਈ ਨਹੀਂ ਹੋ ਸਕੀ। ਮਹਿਜ ਕੁਝ ਦਿਨ ਪਹਿਲਾਂ ਹੀ ਵਿੱਕੀ ਗੌਂਡਰ ਦੇ ਪੇਜ਼ ਤੋਂ ਇਕ ਪੋਸਟ ਪਾਈ ਗਈ ਹੈ। ਇਸ ਵਿਚ ਬੇਸ਼ਕ ਸਮਾਜਿਕ ਸਾਰੋਕਾਰਾਂ ਦੀ ਗੱਲ ਕਹੀ ਗਈ ਹੈ ਪਰ ਇਸ ਤੋਂ ਇਹ ਸਾਫ ਹੋ ਗਿਆ ਹੈ ਕਿ ਗੈਂਗਸਟਰਾਂ ਦੇ ਸੋਸ਼ਲ ਅਕਾਊਂਟ ਬੰਦ ਕਰਨੇ ਵੀ ਸਰਕਾਰ ਨੂੰ ਅਜੇ ਤੱਕ ਬਹੁਤ ਔਖੇ ਲੱਗ ਰਹੇ ਹਨ।