ਗੈਂਗਸਟਰ ਰਵੀ ਦਿਓਲ ਪਟਿਆਲਾ ਅਦਾਲਤ 'ਚ ਪੇਸ਼ , 3 ਦਿਨ ਲਈ ਭੇਜਿਆ ਪੁਲਸ ਰਿਮਾਂਡ 'ਤੇ

02/16/2018 3:02:46 PM

ਪਟਿਆਲਾ (ਬਲਜਿੰਦਰ) — ਗੈਂਗਸਟਰ ਰਵੀ ਦਿਓਲ ਨੂੰ ਅੱਜ ਪਟਿਆਲਾ ਦੀ ਅਰਬਨ ਸਟੇਟ ਥਾਣੇ ਦੀ ਪੁਲਸ ਨੇ ਪਟਿਆਲਾ ਦੀ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਪਟਿਆਲਾ ਪੁਲਸ ਰਵੀ ਦਿਓਲ ਨੂੰ ਸੰਗਰੂਰ ਤੋਂ ਪ੍ਰੋਡਕਸ਼ਨ ਵਾਰੰਟ 'ਕੇ ਲੈ ਕੇ ਆਈ ਹੈ, ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤੇ ਹਥਿਆਰਾਂ ਦੇ ਮਾਮਲੇ 'ਚ ਰਵੀ ਦਿਓਲ ਨੂੰ ਕੋਰਟ 'ਚ ਪੇਸ਼ ਕੀਤਾ, ਜਿਸ 'ਤੇ ਪੁਲਸ ਨੂੰ ਕੋਰਟ ਨੇ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਨੇ ਦੱਸਿਆ ਕਿ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਐੱਫ. ਆਈ. ਆਰ ਨੰਬਰ 50 ਤਾਰੀਕ 03 ਅਪ੍ਰੈਲ 2013 ਮਾਮਲਾ ਐੱਨ. ਡੀ. ਪੀ. ਐੱਸ. ਤੇ ਆਰਮਜ਼ ਐਕਟ ਦੇ ਅਧੀਨ ਅੱਜ ਰਵੀ ਦਿਓਲ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਪੁਲਸ ਨੇ ਇਸ ਤੋਂ ਪੁੱਛਗਿਛ ਦੇ ਲਈ ਇਕ ਹਫਤੇ ਦਾ ਰਿਮਾਂਡ ਮੰਗਿਆ ਸੀ, ਜਿਸ 'ਤੇ ਮਾਣਯੋਗ ਅਦਾਲਤ ਰਵੀ ਨੂੰ ਤਿੰਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਗੈਂਗਸਟਰ ਰਵੀ ਦਿਓਲ ਦਾ ਪੁਲਸ ਦੇ ਨਾਲ ਕਈ ਸਾਲਾਂ ਤੋਂ ਲੁੱਕਾ ਛਿਪੀ ਦਾ ਖੇਡ ਚਲ ਰਿਹਾ ਸੀ। ਛੋਟੇ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਹੋਣ ਤੋਂ ਬਾਅਦ 2006 ਤੋਂ 2008 ਦੇ ਵਿਚ ਰਵੀ ਨੇ ਜ਼ਿਲੇ 'ਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਸ ਤੋਂ ਬਾਅਦ ਹੌਲੀ-ਹੌਲੀ ਉਸ ਦਾ ਨਾਂ ਵੀ ਸੂਬੇ ਦੇ ਹੋਰ ਗੈਂਗਸਟਰਾਂ ਦੀ ਤਰ੍ਹਾਂ ਸਾਹਮਣੇ ਆਉਣ ਲੱਗਾ ਸੀ ਤੇ 26 ਜਨਵਰੀ ਨੂੰ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦੇ ਐਨਕਾਊਂਟਰ ਤੋਂ ਬਾਅਦ ਰਵੀ ਦਿਓਲ ਨੇ ਆਤਮ ਸਮਪਰਣ ਕਰ ਦਿੱਤਾ ਸੀ।