ਗੈਂਗਸਟਰ ਪ੍ਰੀਤ ਸੇਖੋਂ ਭਾਰੀ ਪੁਲਸ ਸੁਰੱਖਿਆ ਹੇਠ ਅਦਾਲਤ ’ਚ ਪੇਸ਼, ਪੰਜ ਦਿਨ ਦਾ ਮਿਲਿਆ ਰਿਮਾਂਡ

07/28/2021 6:41:16 PM

ਅਜਨਾਲਾ (ਗੁਰਜੰਟ) : ਬੀਤੇ ਕੱਲ ਪੰਜਾਬ ਪੁਲਸ ਵੱਲੋਂ ਅਜਨਾਲਾ ਅਧੀਨ ਆਉਂਦੇ ਪਿੰਡ ਚਮਿਆਰੀ ਤੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਪ੍ਰੀਤ ਸੇਖੋਂ, ਜਰਮਨਜੀਤ ਸਿੰਘ ਨਿੱਕਾ ਖਡੂਰੀਆ ਤੇ ਗੁਰਲਾਲ ਸਿੰਘ ਨੂੰ ਅੱਜ ਭਾਰੀ ਪੁਲਸ ਸੁਰੱਖਿਆ ਅਧੀਨ ਅਜਨਾਲਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਗੈਂਗਸਟਰਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ, ਜਿਥੇ ਮਾਨਯੋਗ ਅਦਾਲਤ ਵੱਲੋਂ ਇਨ੍ਹਾਂ ਦਾ ਪੰਜ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪੰਜਾਬ ਪੁਲਸ ਲਈ ਸਿਰਦਰਦੀ ਬਣ ਚੁੱਕੇ ਖ਼ਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਅੰਮ੍ਰਿਤਸਰੀਆ ਅਤੇ ਗੈਂਗਸਟਰ ਨਿੱਕੂ ਖੱਡਰੀਆ ਨੂੰ ਪੁਲਸ ਨੇ ਮੰਗਲਵਾਰ ਨੂੰ ਅਜਨਾਲਾ ਦੇ ਪਿੰਡ ਚਮਿਆਰੀ ’ਚ ਉਸ ਵੇਲੇ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਇਕ ਘਰ ਵਿਚ ਲੁਕਿਆ ਬੈਠਾ ਸੀ।

ਇਹ ਵੀ ਪੜ੍ਹੋ : ਉਜੜਿਆ ਹੱਸਦਾ-ਵੱਸਦਾ ਪਰਿਵਾਰ, ਕੁੜੀ ਨੇ ਫਾਹਾ ਲਿਆ, ਮੁੰਡੇ ਨੇ ਕੱਟ ਲਈਆਂ ਨਸਾਂ

ਇਸ ਦੌਰਾਨ ਪੁਲਸ ਨੇ 7-8 ਰੋਂਦ ਫਾਇਰ ਵੀ ਕੀਤੇ। ਪੁਲਸ ਨੂੰ ਮੁਲਜ਼ਮਾਂ ਕੋਲੋਂ 5 ਪਿਸਤੌਲ, ਰਾਈਫਲ ਅਤੇ ਕਾਰਤੂਸ ਵੀ ਬਰਾਮਦ ਹੋਏ ਸਨ। ਗੈਂਗਸਟਰਾਂ ਨੂੰ ਦਬੋਚਣ ਲਈ ਕੀਤੇ ਗਏ ਆਪਰੇਸ਼ਨ ਵਿਚ ਓਕੂ (ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ) ਚੰਡੀਗੜ੍ਹ ਤੋਂ ਇਲਾਵਾ 6 ਥਾਣਿਆਂ ਦੇ ਅਧਿਕਾਰੀਆਂ ਸਮੇਤ 300 ਤੋਂ ਵੱਧ ਜਵਾਨ ਸ਼ਾਮਲ ਸਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh