ਚੋਣ ਨਤੀਜਿਆਂ ਤੋਂ ਬਾਅਦ ਆਵੇਗੀ ਗੈਂਗਸਟਰਾਂ ਦੀ ਸ਼ਾਮਤ, ਆ ਰਿਹੈ ਸਖਤ ਕਾਨੂੰਨ (ਵੀਡੀਓ)

02/26/2017 4:06:51 PM

ਫਤਿਹਗੜ੍ਹ ਸਾਹਿਬ : ਪੰਜਾਬ ਵੱਧ ਰਹੇ ਗੈਂਗਸਟਰਾਂ ਦੇ ਜਾਲ ਅਤੇ ਦਿਨ ਦਿਹਾੜੇ ਹੋ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਪੁਲਸ ਸਖਤ ਕਾਨੂੰਨ ''ਪਕੋਕਾ'' ਲਿਆਉਣ ਜਾ ਰਹੀ ਹੈ। ਪੰਜਾਬ ਪੁਲਸ ਦੇ ਮੁਖੀ ਸੁਰੇਸ਼ ਅਰੋੜਾ ਨੇ ਆਸ ਜਤਾਈ ਹੈ ਕਿ 11 ਮਾਰਚ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਵਿਚ ''ਪਕੋਕਾ'' ''ਤੇ ਵਿਚਾਰ ਹੋ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਚ ਵੱਧ ਰਹੇ ਗੈਂਗਸਟਰਾਂ ਖਿਲਾਫ ਕਾਰਵਾਈ ਲਈ ਪੰਜਾਬ ਪੁਲਸ ਨੇ ਸਰਕਾਰ ਤੋਂ ਸਖਤ ਕਾਨੂੰਨ ਦੀ ਮੰਗ ਕੀਤੀ ਸੀ ਜਿਸ ''ਤੇ 11 ਮਾਰਚ ਤੋਂ ਬਾਅਦ ਵਿਚਾਰ ਹੋ ਸਕਦੀ ਹੈ। ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਵੱਧ ਰਹੀਆਂ ਗੈਂਗਾਂ ''ਤੇ ਛੇਤੀ ਹੀ ਠੱਲ੍ਹ ਪਾ ਲਈ ਜਾਵੇਗੀ।
ਦੱਸਣਯੋਗ ਹੈ ਕਿ ਪਕੋਕਾ ਮਹਾਰਸ਼ਟਰ ਵਿਚ ਲਾਗੂ ਹੋਏ ਮਕੋਕਾ ਦੀ ਤਰਜ਼ ''ਤੇ ਤਿਆਰ ਕੀਤਾ ਗਿਆ ਹੈ, ਜਿਸ ਵਿਚ ਅਪਰਾਧਿਕ ਗੈਂਗਾਂ ਤੇ ਹੋਰ ਹਥਿਆਰਬੰਦ ਅਨਸਰਾਂ ਨਾਲ ਨਜਿੱਠਣ ਲਈ ਵਿਵਸਥਾ ਕੀਤੀ ਗਈ ਹੈ। ਪੁਲਸ ਅਨੁਸਾਰ ਪੰਜਾਬ ਵਿਚ ਇਸ ਸਮੇਂ ਕਰੀਬ 57 ਹਥਿਆਰਬੰਦ ਗੈਂਗ ਸਰਗਰਮ ਹਨ ਅਤੇ  ਜਦ ਤੱਕ ਅਪਰਾਧਿਕ ਅਨਸਰਾਂ ਨਾਲ ਨਜਿੱਠਣ ਲਈ ਕੋਈ ਸਖ਼ਤ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਇਸ ਸਮੱਸਿਆ ਦਾ ਹੱਲ ਕਰਨਾ ਆਸਾਨ ਨਹੀਂ ਹੋਵੇਗਾ।

 

Gurminder Singh

This news is Content Editor Gurminder Singh