ਬਿਸ਼ਨੋਈ ਤੇ ਭਗਵਾਨਪੁਰਾ ਗੈਂਗ ਨਾਲ ਸੰਬੰਧ ਰੱਖਦਾ ਗੈਂਗਸਟਰ ਪਿੰਦਰੀ ਭਾਰੀ ਅਸਲੇ ਸਣੇ ਕਾਬੂ

12/28/2019 6:40:53 PM

ਰੂਪਨਗਰ (ਸੱਜਣ ਸੈਣੀ, ਕੁਲਦੀਪ ਸ਼ਰਮਾ) : ਰੂਪਨਗਰ ਦੀ ਸੀ. ਆਈ. ਏ. ਪੁਲਸ ਨੇ ਏ-ਕੈਟਾਗਿਰੀ ਦੇ ਖਤਰਨਾਕ ਗੈਂਗਸਟਰ ਪਰਮਿੰਦਰ ਸਿੰਘ ਉਰਫ ਪਿੰਦਰੀ ਨੂੰ ਚਾਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਗੈਂਗਸਟਰਾਂ ਕੋਲੋਂ ਵੱਡੀ ਮਾਤਰਾ 'ਚ ਅਸਲਾ ਵੀ ਬਰਾਮਦ ਕੀਤਾ ਹੈ। ਪੁਲਸ ਅਨੁਸਾਰ ਇਹ ਗੈਂਗ ਡਕੈਤੀ ਅਤੇ ਹੋਰਸ ਗੰਭੀਰ ਵਾਰਦਾਤਾਂ ਕਰਨ ਦੀ ਫਿਰਾਕ 'ਚ ਸੀ। ਪਰਮਿੰਦਰ ਸਿੰਘ ਪਿੰਦਰੀ ਨਾਲ ਫੜੇ ਗਏ ਗੈਂਗਸਟਰਾਂ 'ਚ ਜਸਪ੍ਰੀਤ ਸਿੰਘ ਉਰਫ ਜੱਸੀ ਖੰਨਾ, ਅੰਕੁਰ ਸ਼੍ਰਮਾ ਖੰਨਾ, ਕੁਲਦੀਪ ਸਿੰਘ ਉਰਫ ਬਾਬਾ ਖੰਨਾ, ਬਲਜਿੰਦਰ ਸਿੰਘ ਬਿੱਲਾ ਨੂਰਪੁਰ ਬੇਦੀ ਸ਼ਾਮਲ ਹਨ। 

ਫੜੇ ਗਏ ਗੈਂਗਸਟਰਾਂ ਕੋਲੋਂ ਇਕ ਬੁਲਟ ਪਰੂਫ ਜੈਰਕੇਟ, ਇਕ 315 ਬੋਰ ਦੀ ਰਾਈਫਲ, 25 ਜ਼ਿੰਦਾ ਕਾਰਤੂਸ, ਇਕ ਰਾਈਫਲ 12 ਬੋਰ, 25 ਜ਼ਿੰਦਾ ਕਾਰਤੂਸ, ਇਕ ਰਿਵਾਲਵਰ 32 ਬੋਰ, 22 ਜ਼ਿੰਦਾ ਕਾਰਤੂਸ ਅਤੇ ਹੋਰ ਹਥਿਆਰ ਬਰਾਮਦ ਹੋਏ ਹਨ। ਦੱਸਣਯੋਗ ਹੈ ਕਿ ਗੈਂਗਸਟਰ ਪਰਮਿੰਦਰ ਸਿੰਘ ਉਰਫ ਪਿੰਦਰੀ ਦੇ ਸੰਬੰਧ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜਾਗੂ ਭਗਵਾਨਪੁਰੀਆ ਅਤੇ ਸੰਪਤ ਨਹਿਰਾ ਨਾਲ ਦੱਸੇ ਜਾ ਰਹੇ ਹਨ। ਪਿੰਦਰੀ 'ਤੇ ਪਹਿਲਾਂ ਤੋਂ ਹੀ 25 ਤੋਂ ਵੱਧ ਗੰਭੀਰ ਅਪਰਾਧਿਕ ਮੁਕੱਦਮੇ ਦਰਜ ਹਨ। ਪਿੰਦਰੀ ਲੰਮੇ ਸਮੇਂ ਤੋਂ ਪੁਲਸ ਨੂੰ ਲੋੜੀਂਦਾ ਸੀ।

Gurminder Singh

This news is Content Editor Gurminder Singh