ਤਰਨਤਾਰਨ ਪੁਲਸ ਹੱਥ ਲੱਗੀ ਵੱਡੀ ਸਫਲਤਾ, ਨਾਮੀ ਗੈਂਗਸਟਰ ਜੰਗ ਬਹਾਦਰ ਗ੍ਰਿਫਤਾਰ

08/29/2017 7:23:06 PM

ਤਰਨਤਾਰਨ (ਵਿਜੇ ਅਰੋੜਾ) — ਥਾਣਾ ਚੋਹਲਾ ਸਾਹਿਬ  ਦੀ ਪੁਲਸ ਨੇ ਇਕ ਗੈਂਗਸਟਰ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਂਸਲ ਕੀਤੀ ਹੈ। ਦੋਸ਼ੀ ਪੁਲਸ ਨੂੰ ਵੱਖ-ਵੱਖ ਸੰਗੀਨ ਅਪਰਾਧਾਂ ਦੇ ਮਾਮਲੇ 'ਚ ਲੋੜੀਂਦਾ ਸੀ, ਜਿਸ ਦੀ ਪੁਲਸ ਕਾਫੀ ਸਮੇਂ ਤੋਂ ਤਲਾਸ਼ ਕਰ ਰਹੀ ਸੀ। ਤਰਨਤਾਰਨ ਦੇ ਐੱਸ. ਪੀ. ਤਿਲਕ ਰਾਜ ਨੇ ਦੱਸਿਆ ਕਿ ਜ਼ਿਲਾ ਤਰਨਤਾਰਨ ਦੀ ਪੁਲਸ ਨੂੰ ਵੱਖ-ਵੱਖ ਅਪਰਾਧਿਕ ਮਾਮਲਿਆਂ 'ਚ ਕਾਫੀ ਸਮੇਂ ਤੋਂ ਪਿੰਡ ਰਾਹਲ ਚਾਹਲ ਨਿਵਾਸੀ ਗੈਂਗਸਟਰ ਜੰਗ ਬਹਾਦਰ ਸਿੰਘ ਉਰਫ ਜੰਗਾ ਦੀ ਤਲਾਸ਼ ਸੀ। ਥਾਣਾ ਚਾਹਲ ਸਾਹਿਬ ਦੀ ਪੁਲਸ ਨੇ ਪਿੰਡ ਮੋਹਨਪੁਰਾ ਨੇੜੇ ਤਰਨਤਾਰਨ ਨਾਕਾਬੰਦੀ ਦੌਰਾਨ ਦੋਸ਼ੀ ਨੂੰ ਇਕ ਚੋਰੀ ਦੇ ਮੋਟਰਸਾਈਕਲ, ਇਕ ਦੇਲੀ ਪਿਸਤੌਲ ਤਿੰਨ ਜ਼ਿੰਦਾ ਰਾਊਂਡ ਸਮੇਤ ਗ੍ਰਿਫਤਾਰ ਕੀਤਾ ਹੈ। 
ਐੱਸ. ਪੀ. ਤਿਲਕ ਰਾਜ ਨੇ ਦੱਸਿਆ ਕਿ ਦੋਸ਼ੀ ਨੇ ਆਪਣੇ ਸਾਥੀਆਂ ਦੇ ਨਾਲ ਮਿਲਕੇ ਵੱਖ-ਵੱਖ ਮਾਮਲਿਆਂ 'ਚ ਗੋਲੀਆਂ ਚਲਾ ਕੇ ਲੋਕਾਂ ਵਿਚਾਲੇ ਦਹਿਸ਼ਤ ਫੈਲਾਈ। ਉਸ ਦੇ ਗੈਂਗ ਨੇ ਇਕ ਮਾਮਲੇ 'ਚ ਪੁਲਸ ਪਾਰਟੀ 'ਤੇ ਵੀ ਗੋਲੀਆਂ ਚਲਾਈਆਂ ਸਨ, ਜਿਸ ਦੌਰਾਨ ਉਸ ਦੇ ਇਕ ਸਾਥੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਉਸ ਦੇ ਕਬਜ਼ੇ 'ਚੋਂ 300 ਗ੍ਰਾਮ ਹੈਰੋਇਨ ਸਮੇਤ ਹਥਿਆਰ ਬਰਾਮਦ ਹੋਏ ਸਨ। ਦੋਸ਼ੀ ਜੰਗ ਬਹਾਦੁਰ ਸਿੰਘ ਗੋਲੀਆਂ ਚਲਾਕੇ ਲੁੱਟ ਖੋਹ ਤੇ ਵਾਹਨ ਚੋਰੀ ਕਰਨ ਦਾ ਕੰਮ ਕਰਦਾ ਸੀ। ਉਸ 'ਤੇ ਕਤਲ ਦੀ ਕੋਸ਼ਿਸ਼ ਕਰਨ ਦੇ ਕਈ ਮਾਮਲੇ ਦਰਜ ਹਨ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਕੇਸ ਦਰਜ ਕਰਕੇ ਉਸ ਦਾ ਅਦਾਲਤ ਤੋਂ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ।