ਗੈਂਗਸਟਰ ਜੱਗੂ ਭਗਵਾਨਪੁਰੀਆ ਸਖ਼ਤ ਸੁਰੱਖਿਆ ਹੇਠ ਅਦਾਲਤ 'ਚ ਪੇਸ਼

10/04/2023 12:44:22 AM

ਡੇਰਾਬੱਸੀ (ਅਨਿਲ)- ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮੰਗਲਵਾਰ ਸ਼ਾਮ ਨੂੰ ਸੀ. ਆਈ. ਏ. ਸਟਾਫ ਖਰੜ ਵਲੋਂ ਸਖਤ ਸੁਰੱਖਿਆ ਹੇਠ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਹ 6 ਦਿਨਾਂ ਦੇ ਪੁਲਸ ਰਿਮਾਂਡ ’ਤੇ ਸੀ ਅਤੇ ਪੇਸ਼ੀ ਮਗਰੋਂ ਡੇਰਾਬੱਸੀ ਅਦਾਲਤ ਨੇ ਉਸ ਦਾ ਪੁਲਸ ਰਿਮਾਂਡ 6 ਦਿਨ ਦਾ ਹੋਰ ਵਧਾ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਣ ਵਾਲਾ ਗਾਇਕ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਭਗਵਾਨਪੁਰੀਆ ’ਤੇ ਦੋਸ਼ ਹੈ ਕਿ ਪਿਛਲੇ ਸਾਲ ਅਗਸਤ ’ਚ ਜ਼ੀਰਕਪੁਰ ’ਚ ਪੁਲਸ ਮੁਕਾਬਲੇ ’ਚ ਫੜੇ ਗਏ ਅਨਿਲ ਕੁਮਾਰ ਨੂੰ ਉਸ ਦੇ ਬੰਦਿਆਂ ਨੇ ਹਥਿਆਰ ਮੁਹੱਈਆ ਕਰਵਾਏ ਸਨ। 27 ਸਤੰਬਰ ਨੂੰ ਡੇਰਾਬੱਸੀ ਅਦਾਲਤ ਤੋਂ ਉਸ ਦਾ 3 ਅਕਤੂਬਰ ਤਕ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਹੁਣ ਉਸ ਨੂੰ 9 ਅਕਤੂਬਰ ਨੂੰ ਮੁੜ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra