ਗੈਂਗਸਟਰ ਰਹੇ ਲੱਖਾ ਸਿਧਾਨਾ ਨੇ ਸਵੀਕਾਰ ਕੀਤਾ ਅਕਾਲੀ ਨੇਤਾ ਦਾ ਚੈਲੇਂਜ, ਸੋਸ਼ਲ ਮੀਡੀਆ ''ਤੇ ਵੀਡੀਓ ਹੋਈ ਵਾਇਰਲ

05/18/2017 3:10:33 PM

ਬਠਿੰਡਾ— ਗੈਂਗਸਟਰ ਰਹੇ ਲੱਖਾ ਸਿਧਾਨਾ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਚੈਲੇਂਜ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨੂੰ ਕਿਸੇ ਵੀ ਜਗ੍ਹਾ ਆਉਣ ਲਈ ਲਲਕਾਰ ਲਗਾਈ ਹੈ। ਸਿਧਾਨਾ ਨੇ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ''ਤੇ ਵੀ ਵਾਇਰਲ ਕੀਤੀ ਹੈ। ਬੀਤੇ ਦਿਨੀਂ ਮਲੂਕਾ ਨੇ ਬਠਿੰਡਾ ''ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ''ਤੇ ਬਦਲੇ ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਵੱਲੋਂ ਅਕਾਲੀਆਂ ''ਤੇ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਕੋਈ ਅਜਿਹੇ ਕੇਸ ਦੇ ਸਬੂਤ ਦੇਣ ਤਾਂ ਮੈਂ ਸਿਆਸਤ ਛੱਡ ਦੇਵੇਗਾ। ਮਨਪ੍ਰੀਤ ਬਾਦਲ ਦੀ ਪੀ. ਪੀ. ਪੀ. ਤੋਂ ਚੋਣ ਲੜਨ ਵਾਲੇ ਲੱਖਾ ਸਿਧਾਨਾ ਨੇ ਕਿਹਾ, ''ਮੈਂ ਮਲੂਕਾ ਦਾ ਚੈਲੇਂਜ ਸਵੀਕਾਰ ਕਰਦਾ ਹਾਂ।'' ਵੀਡੀਓ ''ਚ ਸਿਧਾਨਾ ਨੇ ਕਿਹਾ, ''ਮਲੂਕਾ ਭਾਵੇਂ ਮੈਨੂੰ ਪ੍ਰੈੱਸ ਕਲੱਬ ''ਚ ਬੁਲਾ ਲਵੇ ਜਾਂ ਫਿਰ ਲੋਕਾਂ ਦੀ ਕਚਿਹਰੀ ''ਚ ਮੈਂ ਇਸ ਦਾ ਜਵਾਬ ਦੇਵਾਂਗਾ। ਮੈਂ ਸਬੂਤ ਦੇਵਾਂਗਾ ਕਿ ਕਿਵੇਂ ਮਲੂਕਾ ਨੇ ਬੇਕਸੂਰ ਲੋਕਾਂ ''ਤੇ ਪਰਚੇ ਦਰਜ ਕਰਵਾਏ। ਜੇਕਰ ਮਲੂਕਾ ਇਨ੍ਹਾਂ ''ਚੋਂ ਇਕ ਮਾਮਲੇ ''ਚ ਵੀ ਮੈਨੂੰ ਝੂਠਾ ਸਾਬਤ ਕਰ ਦੇਣ ਤਾਂ ਮਲੂਕਾ ਦੇ ਵਰਕਰਾਂ ਲਈ ਮੈਂ ਭੁੱਖ ਹੜਤਾਲ ''ਤੇ ਬੈਠਾਂਗਾ।''