ਪੰਜਾਬ ''ਚ ਗੈਂਗਸਟਰਾਂ ਦੇ ਸਫਾਏ ਲਈ ਕੈਪਟਨ ਅਮਰਿੰਦਰ ਸਿੰਘ ਦਾ ਸਖਤ ਕਦਮ

04/24/2017 6:45:13 PM

ਚੰਡੀਗੜ੍ਹ : ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਸਰਗਰਮ ਕਰੀਬ 57 ਛੋਟੀਆਂ-ਵੱਡੀਆਂ ਗੈਂਗਾਂ ਨੂੰ ਖਤਮ ਕਰਨ ਲਈ ਕੈਪਟਨ ਸਰਕਾਰ ਨੇ ਸਖਤ ਫੈਸਲਾ ਲਿਆ ਹੈ। ਸਰਕਾਰ ਨੇ ਦਹਿਸ਼ਤਗਰਦਾਂ ਦੇ ਨਾਲ-ਨਾਲ ਗੈਂਗਸਟਰਾਂ ਨਾਲ ਨਜਿੱਠਣ ਲਈ ਐਂਟੀ ਟੈਰਾਰਿਸਟ ਸਕੂਐਡ ਯਾਨੀ ਏ. ਟੀ. ਐੱਸ. ਬਣਾਉਣ ਦਾ ਫੈਸਲਾ ਲਿਆ ਹੈ। ਸੋਮਵਾਰ ਨੂੰ ਮੁੱਖ ਮੰਤਰੀ ਦਫਤਰ ਵਲੋਂ ਜਾਰੀ ਪ੍ਰੈਸ ਨੋਟ ਰਾਹੀਂ ਏ. ਟੀ. ਐੱਸ. ਨੂੰ ਹਰੀ ਝੰਡੀ ਦੇਣ ਦੀ ਗੱਲ ਕੀਤੀ ਹੈ। ਸਰਕਾਰ ਮੁਤਾਬਕ ਇੰਟੈਲੀਜੈਂਸ ਦੇ ਵਿੰਗ ਦੇ ਅੰਦਰ ਰਹਿ ਕੇ ਕੰਮ ਕਰਨ ਵਾਲਾ ਇਹ ਖਾਸ ਪੁਲਸ ਦਲ ਜੇਲ ''ਚ ਬੰਦ ਗੈਂਗਸਟਰਾਂ ਦੇ ਨਾਲ-ਨਾਲ ਸੂਬੇ ''ਚ ਪੈਦਾ ਹੋ ਰਹੇ ਅੱਤਵਾਦ ''ਤੇ ਤਿੱਖੀ ਨਜ਼ਰ ਰੱਖੇਗਾ।
ਜ਼ਿਕਰਯੋਗ ਹੈ ਕਿ ਨਾਭਾ ਜੇਲ ਬ੍ਰੇਕ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਜਿੱਥੇ ਪੰਜਾਬ ਪੁਲਸ ਦੀ ਕਿਰਕਰੀ ਹੋ ਰਹੀ ਸੀ, ਉਥੇ ਹੀ ਇਨ੍ਹਾਂ ਮੁਲਜ਼ਮਾਂ ਦੇ ਵੀ ਹੌਂਸਲੇ ਬੁਲੰਦ ਹੋ ਗਏ ਸਨ। ਇਥੇ ਇਹਵੀ ਦੱਸਣਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਗੈਂਗਸਟਰਾਂ ਵਿਰੋਧੀ ਮਕੋਕਾ ਕਾਨੂੰਨ ਵਾਂਗ ਪੰਜਾਬ ਸਰਕਾਰ ਨੇ ਵੀ ਪਕੋਕਾ ਕਾਨੂੰਨ ਜਲਦ ਲਿਆਉਣ ਦੇ ਇਸ਼ਾਰੇ ਕੀਤੇ ਹਨ।

Gurminder Singh

This news is Content Editor Gurminder Singh