ਗੈਂਗਸਟਰ ਅਰਸ਼ਦੀਪ ਡਾਲਾ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਕਰਨ ਵਾਲੇ ਸਹਾਇਕ ਥਾਣੇਦਾਰ ਖ਼ਿਲਾਫ਼ ਵੱਡੀ ਕਾਰਵਾਈ

09/11/2021 6:06:15 PM

ਮੋਗਾ (ਆਜ਼ਾਦ): ਜ਼ਿਲ੍ਹਾ ਪੁਲਸ ਮੁਖੀ ਮੋਗਾ ਧਰੂਮਨ ਐੱਚ. ਨਿੰਬਾਲੇ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਦਾ ਸਾਥ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖਤ ਕਾਰਵਾਈ ਕਰਦੇ ਹੋਏ ਪੰਜਾਬ ਦੇ ‘ਏ’ ਕੈਟਾਗਿਰੀ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਨੂੰ ਉਸ ਦੇ ਪਾਸਪੋਰਟ ਬਣਾਏ ਜਾਣ ਦੀ ਸਿਫਾਰਿਸ਼ ਕਰਨ ਵਾਲੇ ਮੋਗਾ ਪੁਲਸ ਦੇ ਸਹਾਇਕ ਥਾਣੇਦਾਰ (ਲੋਕਲ ਰੈਂਕ) ਕੁਲਦੀਪ ਸਿੰਘ ਨੂੰ ਪੁਲਸ ਵਿਚੋਂ ਬਰਖਾਸਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਾਂ ਦੀ ਮੌਤ ਦਾ ਗਮ ਨਾ ਸਹਾਰ ਸਕਿਆ ਪੁੱਤ, ਅਗਲੇ ਦਿਨ ਹੀ ਲਾਇਆ ਮੌਤ ਨੂੰ ਗਲ

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਸ਼ਦੀਪ ਸਿੰਘ ਨਿਵਾਸੀ ਪਿੰਡ ਡਾਲਾ ਨੇ ਸਾਲ 2017 ਵਿਚ ਰੀਜ਼ਨਲ ਪਾਸਪੋਰਟ ਆਫਿਸ ਜਲੰਧਰ ਵਿਖੇ ਆਪਣਾ ਪਾਸਪੋਰਟ ਅਪਲਾਈ ਕੀਤਾ ਸੀ, ਜਿਸ ਦੇ ਚਾਲ ਚੱਲਣ ਦੀ ਤਸਦੀਕ ਸਬੰਧੀ ਵੈਰੀਫਿਕੇਸ਼ਨ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਜੋ ਥਾਣਾ ਅਜੀਤਵਾਲ ਵਿਚ ਮੁੱਖ ਮੁਣਸ਼ੀ ਵਜੋਂ ਤਾਇਨਾਤ ਸੀ, ਕਰਕੇ ਅਰਸ਼ਦੀਪ ਡਾਲਾ ਦੇ ਵਧੀਆ ਚਰਿੱਤਰ ਹੋਣ ਦਾ ਲਿਖ ਕੇ ਪਾਸਪੋਰਟ ਬਣਾਏ ਜਾਣ ਦੀ ਗਲਤ ਸਿਫਾਰਿਸ਼ ਕਰ ਕੇ ਰਿਪੋਰਟ ਉੱਚ ਅਫਸਰਾਂ ਕੋਲ ਭੇਜੀ ਸੀ, ਜਦਕਿ ਉਸਦੇ ਖ਼ਿਲਾਫ਼ ਥਾਣਾ ਨਥਾਣਾ (ਬਠਿੰਡਾ), ਥਾਣਾ ਟੱਲੇਵਾਲਾ ਬਰਨਾਲਾ ਅਤੇ ਥਾਣਾ ਨਿਹਾਲ ਸਿੰਘ ਵਾਲਾ ਵਿਚ ਮਾਮਲੇ ਦਰਜ ਸਨ ਅਤੇ ਉਸਦਾ ਰਿਕਾਰਡ ਪੁਲਸ ਕੋਲ ਮੌਜੂਦ ਸੀ।

ਇਹ ਵੀ ਪੜ੍ਹੋ : ਵਿਆਹ ਦੀਆਂ ਖ਼ੁਸ਼ੀਆਂ ’ਚ ਪਏ ਵੈਣ, ਭੈਣ ਦੀ ਡੋਲੀ ਉੱਠਣ ਤੋਂ ਪਹਿਲਾਂ ਉੱਠੀ ਭਰਾ ਦੀ ਅਰਥੀ

ਉਨ੍ਹਾਂ ਕਿਹਾ ਕਿ ਗਲਤ ਰਿਪੋਰਟ ਦੇ ਆਧਾਰ ’ਤੇ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਪਾਸਪੋਰਟ ਜਾਰੀ ਹੋ ਗਿਆ ਅਤੇ ਉਹ ਕੈਨੇਡਾ ਜਾਣਾ ਵਿਚ ਸਫਲ ਹੋ ਗਿਆ, ਜਿਥੇ ਆਪਣੇ ਸਾਥੀਆਂ ਰਾਹੀਂ ਪੰਜਾਬ ਵਿਚ ਫਿਰੌਤੀਆਂ ਦੀ ਮੰਗ ਕਰ ਰਿਹਾ ਹੈ ਅਤੇ ਕਤਲੋਗਾਰਦ ਲੁੱਟਾਂ-ਖੋਹਾਂ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ ਉਰਫ ਡਾਲਾ ਖਿਲਾਫ 13 ਮੁਕੱਦਮੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਉਕਤ ਮਾਮਲੇ ਦੀ ਜਾਂਚ ਦੇ ਬਾਅਦ ਸਹਾਇਕ ਥਾਣੇਦਾਰ ਕੁਲਦੀਪ ਸਿੰਘ ’ਤੇ ਲੱਗੇ ਦੋਸ਼ ਸਹੀ ਜਾਏ ਜਾਣ ’ਤੇ ਅੱਜ ਉਸ ਨੂੰ ਪੰਜਾਬ ਪੁਲਸ ਵਿਚੋਂ ਬਰਖਾਸਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ :  ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਲਹਿਰਾਗਾਗਾ ਨੂੰ ਜ਼ਿਲ੍ਹਾ ਬਣਾਉਣ ਦੀ ਕੀਤੀ ਮੰਗ

Shyna

This news is Content Editor Shyna