ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨਾ ਵਾਲਾ ਗੰਨਹਾਊਸ ਮਾਲਕ ਗ੍ਰਿਫਤਾਰ!

09/15/2017 1:38:33 PM

ਫਾਜ਼ਿਲਕਾ (ਸੁਨੀਲ ਨਾਗਪਾਲ) : ਅਬੋਹਰ ਦੇ ਵਿਸ਼ਾਲ ਗੰਨ ਹਾਊਸ ਦੇ ਮਾਲਕ ਵਿਸ਼ਾਲ ਅਹੂਜਾ ਨੂੰ ਰਾਜਸਥਾਨ ਦੀ ਏ. ਟੀ.ਐੱਸ ਨੇ ਗ੍ਰਿਫਤਾਰ ਕੀਤਾ ਹੈ। ਵਿਸ਼ਾਲ 'ਤੇ ਜਾਅਲੀ ਅਸਲਾ ਲਾਈਸੈਂਸ ਬਣਾਉਣ ਅਤੇ ਗੈਰ-ਕਾਨੂੰਨੀ ਹਥਿਆਰ ਵੇਚਣ ਦਾ ਦੋਸ਼ ਹੈ। ਇਲਜ਼ਾਮ ਇਹ ਵੀ ਹੈ ਕਿ ਵਿਸ਼ਾਲ ਗੈਂਗਸਟਰਾਂ ਨੂੰ ਵੀ ਹਥਿਆਰ ਸਪਲਾਈ ਕਰਦਾ ਸੀ। ਪੁਲਸ ਮੁਤਾਬਕ ਦੋਸ਼ੀ ਦਾ ਨੈੱਟਵਰਕ ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ 'ਚ ਵੀ ਫੈਲਿਆ ਹੋਇਆ ਹੈ।
ਮੁਲਜ਼ਮ ਬੀ. ਜੇ. ਪੀ. ਲੀਡਰ ਦੱਸਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ 'ਚ ਵੀ ਇਸ ਮਾਮਲੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਇਸ ਖੁਲਾਸੇ ਤੋਂ ਬਾਅਦ ਪੁਲਸ ਨੇ ਪੂਰੇ ਫਾਜ਼ਿਲਕਾ ਜ਼ਿਲੇ ਦੇ ਗੰਨ ਹਾਊਸ ਦੀ ਚੈਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ।