ਜੇਲ ''ਚ ਬੰਦ ਖਤਰਨਾਕ ਗੈਂਗਸਟਰ ਦਲਜੀਤ ਭਾਨਾ ਦਾ ਨਵਾਂ ਕਾਂਡ ਆਇਆ ਸਾਹਮਣੇ, ਪੁਲਸ ਨੂੰ ਪਈਆਂ ਭਾਜੜਾਂ (ਤਸਵੀਰਾਂ)

07/18/2017 1:17:24 PM

ਹੁਸ਼ਿਆਰਪੁਰ : ਕੇਂਦਰੀ ਜੇਲ ਹੁਸ਼ਿਆਰਪੁਰ ਵਿਚ ਸੋਮਵਾਰ ਬਾਅਦ ਦੁਪਹਿਰ ਗੈਂਗਸਟਰ ਦਲਜੀਤ ਸਿੰਘ ਭਾਨਾ ਬੈਰਕ ਨੂੰ ਲੈ ਕੇ ਡਿਪਟੀ ਜੇਲ ਸੁਪਰਡੈਂਟ ਨਾਲ ਉਲਝ ਗਿਆ। ਉਸ ਨੇ ਆਪਣੀ ਬੈਰਕ ਵਿਚ ਚਹੇਤੇ ਕੈਦੀਆਂ ਨੂੰ ਬੰਦ ਕਰਵਾਉਣ ਦੀ ਸ਼ਰਤ ਰੱਖੀ ਸੀ। ਡਿਪਟੀ ਜੇਲ ਸੁਪਰਡੈਂਟ ਹਰਭਜਨ ਸਿੰਘ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਗੈਂਗਸਟਰ ਭਾਨਾ ਆਪਣੇ ਕੁਝ ਹੋਰ ਸਾਥੀਆਂ ਨੂੰ ਲੈ ਕੇ ਜੇਲ ਦੇ ਅੰਦਰ ਹੀ ਹੂਟਿੰਗ ਕਰਨ ਲੱਗਾ। ਇਸ ਦੌਰਾਨ ਮਾਹੌਲ ਗਰਮਾਉਣ 'ਤੇ ਇਕ ਨੇ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਰੋਕਣ ਲਈ ਜਦੋਂ ਸੁਰੱਖਿਆ ਕਰਮਚਾਰੀਆਂ ਨੇ ਘੇਰਾ ਪਾਇਆ ਤਾਂ ਭੱਜ ਰਹੇ ਕੈਦੀ ਦੇ ਬਚਾਅ ਵਿਚ ਹੋਰ ਕੈਦੀ ਵੀ ਖੜ੍ਹੇ ਹੋ ਗਏ। ਇਸ ਨਾਲ ਜੇਲ ਦੇ ਅੰਦਰ ਮਾਹੌਲ ਤਨਾਅਪੂਰਨ ਹੋ ਗਿਆ। ਇਸ ਘਟਨਾ ਦੀ ਸੂਚਨਾ ਡਿਪਟੀ ਜੇਲ ਸੁਪਰਡੈਂਟ ਨੇ ਜੇਲ ਸੁਪਰੀਡੈਂਟ ਬਿਕਰਮਜੀਤ ਪਾਂਥੇ ਨੂੰ ਦਿੱਤੀ। ਨਾਲ ਹੀ ਮਾਮਲਾ ਐੱਸ.ਐੱਸ. ਪੀ. ਜੇ ਏਲੀਚੇਲੀਅਨ ਦੇ ਧਿਆਨ ਵਿਚ ਲਿਆਂਦਾ ਗਿਆ। ਉਨ੍ਹਾਂ ਦੀ ਹਿਦਾਇਤ 'ਤੇ ਡੀ. ਐੱਸ. ਪੀ. ਸੁਖਵਿੰਦਰ ਸਿੰਘ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀਆਂ ਨਾਲ ਜੇਲ ਪਹੁੰਚੇ ਅਤੇ ਮਾਹੌਲ ਖਰਾਬ ਕਰ ਰਹੇ ਕੈਦੀਆਂ ਨੂੰ ਬੈਰਕ ਵਿਚੋਂ ਖਦੇੜਿਆ। ਇਸ ਦੌਰਾਨ ਪੁਲਸ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਦੀ ਨੂੰ ਵੀ ਦਬੋਚ ਲਿਆ। ਲਗਭਗ ਇਕ ਵਜੇ ਤੋਂ ਢਾਈ ਵਜੇ ਤਕ ਜੇਲ ਦਾ ਮਾਹੌਲ ਗਰਮਾਇਆ ਰਿਹਾ।
ਦੱਸਣਯੋਗ ਹੈ ਕਿ ਖਤਰਨਾਕ ਗੈਂਗਸਟਰ ਦਲਜੀਤ ਸਿੰਘ ਭਾਨਾ ਅਤੇ ਉਸ ਦੇ ਸਾਥੀ ਕੇਂਦਰੀ ਜੇਲ ਹੁਸ਼ਿਆਰਪੁਰ ਵਿਚ ਕਾਫੀ ਸਮੇਂ ਤੋਂ ਬੰਦ ਹਨ। ਉਥੇ ਹੀ ਜੇਲ ਸੁਪਰੀਡੈਂਟ ਨੇ ਕਿਹਾ ਕਿ ਕੈਦੀਆਂ ਨੂੰ ਕਾਨੂੰਨ ਹੱਥ 'ਚ ਨਹੀਂ ਲੈਣ ਦਿੱਤਾ ਜਾਵੇਗਾ ਅਤੇ ਕੈਦੀਆਂ ਨੂੰ ਖਦੇੜ ਕੇ ਬੈਰਕਾਂ ਵਿਚ ਭੇਜ ਦਿੱਤਾ ਗਿ ਹੈ। ਜੇਲ ਅਧਿਕਾਰੀ ਨੇ ਕਿਹਾ ਕਿ ਹੁਣ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ ਅਤੇ ਜੇਲ ਦਾ ਮਾਹੌਲ ਖਰਾਬ ਕਰਨ ਵਾਲੇ ਗੈਂਗਸਟਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।