ਵੱਡੀ ਵਾਰਦਾਤ ਦੀ ਫਿਰਾਕ ’ਚ ਬੈਠਾ ਖ਼ਤਰਨਾਕ ਗਿਰੋਹ ਹਥਿਆਰਾਂ ਸਮੇਤ ਗ੍ਰਿਫ਼ਤਾਰ

10/11/2022 6:17:52 PM

ਬੰਗਾ (ਚਮਨ ਲਾਲ/ਰਾਕੇਸ਼) : ਥਾਣਾ ਬਹਿਰਾਮ ਪੁਲਸ ਵੱਲੋਂ ਟ੍ਰਾਂਸਫਾਰਮਾਂ ਵਿਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਚੋਰੀ ਕੀਤੇ ਤੇਲ ਤੇ ਹੋਰ ਸਮਾਨ ਅਤੇ ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਡੀ. ਐੱਸ. ਪੀ. ਦਫਤਰ ਬੰਗਾ ਵਿਖੇ ਇਕ ਪ੍ਰੈਸ ਮਿਲਣੀ ਦੌਰਾਨ ਜਾਣਕਾਰੀ ਦਿੰਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਡੀ. ਐੱਸ. ਪੀ. ਬੰਗਾ ਸਰਵਨ ਸਿੰਘ ਬੱਲ ਦੀ ਨਿਗਰਾਨੀ ਵਿਚ ਐੱਸ. ਐੱਚ. ਓ. ਥਾਣਾ ਬਹਿਰਾਮ ਇੰਸਪੈਕਟਰ ਗੁਰਦਿਆਲ ਸਿੰਘ ਵੱਲੋਂ ਮਾੜੇ ਅਨਸਰਾਂ ਨੂੰ ਨਕੇਲ ਪਾਉਣ ਅਧੀਨ ਚਲਾਈ ਮੁਹਿੰਮ ਤਹਿਤ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸ਼ਿੰਦਰਪਾਲ ਪੁੱਤਰ ਜੀਤ ਰਾਮ ਵਾਸੀ ਸੁੰਦਰ ਨਗਰ ਕਪੂਰਥਲਾ, ਪ੍ਰਦੀਪ ਸਿੰਘ ਉਰਫ ਪ੍ਰਗਟ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਉੱਚਾ ਧੋਲਾ, ਨਜ਼ਦੀਕ ਬਾਬਾ ਤੇਲੂ ਕੁੱਟੀਆ ਕਪੂਰਥਲਾ, ਅਵਿਨਾਸ਼ ਪੁੱਤਰ ਜੀਤ ਰਾਮ ਵਾਸੀ ਕਬੀਰ ਮੰਦਰ ਵਾਲੀ ਗਲੀ ਰਾਜ ਨਗਰ ਬਸਤੀ ਬਾਵਾ ਖੇਲ ਜਲੰਧਰ ਸ਼ਹਿਰ, ਪਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਜਿੰਦਾ ਫਾਟਕ ਅਸ਼ੋਕ ਵਿਹਾਰ ਨਜ਼ਦੀਕ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਮਕਸੂਦਾ, ਰਵੀ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਵੜਿੰਗ ਜਲੰਧਰ ਸ਼ਹਿਰ, ਕੁਲਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕਬੀਰ ਮੰਦਰ ਵਾਲੀ ਗਲੀ ਰਾਜ ਨਗਰ ਥਾਣਾ ਬਸਤੀ ਬਾਵਾ ਖੇਲ ਜਲੰਧਰ ਸ਼ਹਿਰ, ਜਿਨ੍ਹਾਂ ਨੇ ਲੁੱਟਾਂ-ਖੋਹਾ, ਟ੍ਰਾਂਸਫਾਰਮਾਂ ਵਿਚੋਂ ਤੇਲ ਚੋਰੀ ਕਰਨ, ਤਾਰਾਂ ਵੱਢਣ ਦਾ ਗੈਂਗ ਬਣਾਇਆ ਹੋਇਆ ਹੈ। 

ਉਕਤ ਸਾਰੇ ਜਣੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਇਕ ਟੱਰਕ ਨੰਬਰ ਪੀ. ਬੀ. 10 ਐੱਫ. ਐੱਫ. 4273 ’ਤੇ ਸਵਾਰ ਹੋ ਕੇ ਥਾਣਾ ਬਹਿਰਾਮ ਦੇ ਪਿੰਡ ਬੀੜ ਸਾਰੰਗਵਾਲ ਦੇ ਬੇਅਬਾਦ ਇਲਾਕੇ ਵਿਚ ਬੈਠ ਕੇ ਪਿੰਡ ਮੁੰਨਾ ਦੇ ਬਾਹਰਲੇ ਪਾਸੇ ਪੈਂਦੇ ਡੇਰਿਆ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਹਨ। ਸੂਚਨਾ ਤੇ ਇੰਸਪੈਕਟਰ ਗੁਰਦਿਆਲ ਸਿੰਘ ਵੱਲੋਂ ਇਕ ਵਿਊਤਬੰਦੀ ਤਹਿਤ ਤਿੰਨ ਵੱਖ-ਵੱਖ ਪੁਲਸ ਟੀਮਾ ਦਾ ਗਠਨ ਕਰ ਉਪਰੋਕਤ ਲੋਕਾਂ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਿਰੋਹ ਦੇ ਮੈਂਬਰਾ ਕੋਲੋਂ ਇਕ ਕਮਾਨੀਦਾਰ ਚਾਕੂ ,15 ਨਸ਼ੀਲੇ ਟੀਕੇ ਮਾਰਕਾ, ਤਿੰਨ ਵੱਡੇ ਖਾਲੀ ਕੈਨ, 2 ਛੋਟੇ ਕੈਂਨ ਜਿਨ੍ਹਾਂ ਵਿਚੋਂ ਇਕ ਕੈਨ ਅੰਦਰ 20 ਲੀਟਰ ਟ੍ਰਾਂਸਫਾਰਮ ਦਾ ਤੇਲ, ਇਕ ਕਾਲੇ ਰੰਗ ਦਾ 20 ਫੁੱਟ ਲੰਮਾ ਪਾਈਪ, ਇਕ ਕੀਪ, ਇਕ ਗੰਡਾਸਾ, ਇਕ ਕਿਰਪਾਨ ਤੋਂ ਇਲਾਵਾਂ 300 ਲੀਟਰ ਹੋਰ ਟ੍ਰਾਂਸਫਾਰਮਾਂ ਦਾ ਤੇਲ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਗਿਰੋਹ ਦੇ ਮੈਂਬਰਾਂ ਨੇ ਸ਼ੁਰੂਆਤੀ ਪੁੱਛਗਿੱਛ ਦੋਰਾਨ ਦੱਸਿਆ ਹੈ ਕਿ ਉਨ੍ਹਾਂ ਦੇ ਗਿਰੋਹ ਵੱਲੋਂ ਬਹਿਰਾਮ , ਬੰਗਾ ਏਰੀਆ ਤੋਂ ਇਲਾਵਾਂ ਫਿਲੋਰ, ਗੁਰਾਇਆ, ਨਕੋਦਰ, ਸੁਭਾਨਪੁਰ , ਮਾਹਿਲਪੁਰ , ਗੜ੍ਹਸ਼ੰਕਰ, ਕਰਤਾਰਪੁਰ ਅਤੇ ਹੁਸ਼ਿਆਰਪੁਰ ਦੇ ਇਲਾਕੇ ਦੇ ਖੇਤਾਂ ਵਿਚ ਲੱਗੇ ਟ੍ਰਾਂਸਫਾਰਮਾਂ ’ਚੋਂ ਤੇਲ ਚੋਰੀ ਕੀਤਾ ਹੈ। ਪੁਲਸ ਮੁਤਾਬਰ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ। 

Gurminder Singh

This news is Content Editor Gurminder Singh