ਗਣੇਸ਼ ਚਤੁਰਥੀ ਮੌਕੇ ਖਿੱਚ ਦਾ ਕੇਂਦਰ ਬਣੇ 106 ਕਿੱਲੋ ਦੇ ‘ਚਾਕਲੇਟ ਗਣੇਸ਼’

09/02/2019 2:55:41 PM

ਲੁਧਿਆਣਾ (ਨਰਿੰਦਰ) : ‘ਗਣੇਸ਼ ਚਤੁਰਥੀ’ ਦਾ ਤਿਉਹਾਰ ਪੂਰੇ ਦੇਸ਼ ’ਚ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਲੁਧਿਆਣਾ ਦੇ ਮਸ਼ਹੂਰ ਬੇਕਰੀ ਨਿਰਮਾਤਾ ਵਲੋਂ 106 ਕਿੱਲੋ ਵਜ਼ਨੀ ਗਣੇਸ਼ ਜੀ ਦੀ ਮੂਰਤੀ ਚਾਕਲੇਟ ਨਾਲ ਬਣਾਈ ਗਈ। ਇਸ ਨੂੰ ਬਣਾਉਣ ਲਈ 3 ਦਿਨਾਂ ਦਾ ਸਮਾਂ ਲੱਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਕਰੀ ਦੇ ਮੁੱਖ ਪ੍ਰਬੰਧਕ ਨੇ ਦੱਸਿਆ ਕਿ ਸਮਾਜ ’ਚ ‘ਈਕੋ ਫਰੈਂਡਲੀ’ ਗਣੇਸ਼ ਚਤੁਰਥੀ ਮਨਾਉਣ ਲਈ ਉਨ੍ਹਾਂ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ।

ਮੂਰਤੀ ਦੇ ਨਿਰਮਾਤਾ ਹਰਜਿੰਦਰ ਸਿੰਘ ਕੁਕਰੇਜਾ ਨੇ ਦੱਸਿਆ ਕਿ ਸਮਾਜ ’ਚ ਹਰ ਕੋਈ ਈਕੋ ਫਰੈਂਡਲੀ ਗਣੇਸ਼ ਬਣਾਉਣ ਦਾ ਸੁਨੇਹਾ ਦੇ ਰਿਹਾ ਹੈ ਅਤੇ ਉਨ੍ਹਾਂ ਵਲੋਂ ਵੀ ਇਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਵਿਸਰਜਨ ਕਰਨ ਦੀ ਥਾਂ ਦੁੱਧ ’ਚ ਵਿਸਰਜਿਤ ਕਰਨਗੇ ਅਤੇ ਉਸ ਦਾ ਚਾਕਲੇਟ ਸ਼ੇਕ ਬਣਾ ਕੇ ਗਰੀਬ ਬੱਚਿਆ ’ਚ ਪ੍ਰਸ਼ਾਦ ਦੇ ਰੂਪ ’ਚ ਵੰਡਣਗੇ।

Babita

This news is Content Editor Babita