ਚਾਵਾਂ ਨਾਲ ਪੁੱਤ ਨੂੰ ਭੇਜਿਆ ਸੀ ਕੈਨੇਡਾ, 3 ਹਫ਼ਤਿਆਂ ਮਗਰੋਂ ਪਰਤੀ ਲਾਸ਼ ਨੂੰ ਵੇਖ ਫੁੱਟ-ਫੁੱਟ ਰੋਈ ਮਾਂ

09/28/2023 3:27:29 PM

ਜਲੰਧਰ (ਮਹੇਸ਼)- ਕੈਨੇਡਾ ਜਾਣ ਦੇ 4 ਦਿਨ ਬਾਅਦ ਹੀ ਪਿੰਡ ਨੌਲੀ ਦੇ ਰਹਿਣ ਵਾਲੇ ਗਗਨਦੀਪ ਗਿੱਲ ਦੀ ਅਚਾਨਕ ਮੌਤ ਹੋ ਗਈ ਸੀ। ਹੁਣ 17 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਪਿੰਡ ਨੌਲੀ ਪਹੁੰਚੀ। ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਅਤੇ ਹੋਰ ਸਕੇ-ਸਬੰਧੀਆਂ ਦੀ ਹਾਜ਼ਰੀ ’ਚ ਗਗਨਦੀਪ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਸ ਦੀ ਮ੍ਰਿਤਕ ਦੇਹ ਨੂੰ ਅਗਨੀ ਪਿਤਾ ਮੋਹਣ ਲਾਲ ਨੇ ਵਿਖਾਈ। ਗਗਨਦੀਪ ਉਰਫ਼ ਗੱਗੂ ਦੀ ਮੌਤ ਦਾ ਰਹੱਸ ਅਜੇ ਵੀ ਬਣਿਆ ਹੋਇਆ ਹੈ। ਗਗਨਦੀਪ ਦੀ ਮ੍ਰਿਤਕ ਦੇਹ ਲੈ ਕੇ ਦਿੱਲੀ ਤੋਂ ਐਬੂਲੈਂਸ ਜਿਓਂ ਹੀ ਪਿੰਡ ਨੌਲੀ ਪਹੁੰਚੀ ਤਾਂ ਪਹਿਲਾਂ ਤੋਂ ਹੀ ਇੰਤਜ਼ਾਰ ’ਚ ਬੈਠੇ ਰਿਸ਼ਤੇਦਾਰ ਅਤੇ ਹੋਰ ਸਕੇ ਸਬੰਧੀ ਉੱਚੀ-ਉੱਚੀ ਰੋਣ ਲੱਗ ਪਏ।

ਇਹ ਵੀ ਪੜ੍ਹੋ-  ਖ਼ਾਸ ਮਹੱਤਵ ਰੱਖਦੈ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ, ਜਾਣੋ ਕੀ ਹੈ ਇਤਿਹਾਸ

ਗਗਨਦੀਪ ਦੀ ਮਾਤਾ ਸੀਮਾ ਅਤੇ ਭੈਣ ਹਿਨਾ ਗਿੱਲ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਪੀੜਤ ਪਰਿਵਾਰ ਪਿਛਲੇ 17 ਦਿਨਾਂ ਤੋਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਬੜੀ ਬੇਸਬਰੀ ਨਾਲ ਉਡੀਕ ਰਿਹਾ ਸੀ। ਕੈਨੇਡਾ ’ਚ ਹੋਏ ਪੋਸਟਮਾਰਟਮ ਦੀ ਰਿਪੋਰਟ ਅਜੇ ਵੀ ਵਿਚਾਰ ਅਧੀਨ ਦੱਸੀ ਜਾ ਰਹੀ ਹੈ। ਕੈਨੇਡਾ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਗਗਨਦੀਪ ਦੀ ਮੌਤ ਨਾ ਤਾਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਅਤੇ ਨਾ ਹੀ ਮੌਤ ਦਾ ਕਾਰਨ ‘ਬਲੱਡ ਕਲੌਟ’ ਸੀ। ਰਿਪੋਰਟ ਅਨੁਸਾਰ ਅਜੇ ਮੌਤ ਦੇ ਕਾਰਨਾਂ ਦੀ ਅਸਲ ਵਜ੍ਹਾ ਪਤਾ ਨਹੀਂ ਲੱਗੀ। ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗਣ ਲਈ ਅਜੇ ਹੋਰ ਕੁਝ ਹਫ਼ਤੇ ਲੱਗ ਸਕਦੇ ਹਨ।

ਗਗਨਦੀਪ ਗਿੱਲ ਉਰਫ਼ ਗੱਗੂ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ’ਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਮੋਹਰੀ ਭੂਮਿਕਾ ਨਿਭਾਈ ਸੀ। ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨਰ ਅਤੇ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਰਾਬਤਾ ਕਾਇਮ ਰੱਖਦਿਆ ਹੀ ਗਗਨਦੀਪ ਦੀ ਘਰ ਵਾਪਸੀ ਸੰਭਵ ਹੋ ਸਕੀ। ਮ੍ਰਿਤਕ ਗਗਨਦੀਪ ਦੀ ਪਤਨੀ ਸ਼ੰਮੀ ਨੇ ਵੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਸ਼ੋਸ਼ਲ ਮੀਡੀਆ ਰਾਹੀ ਕੈਨੇਡਾ ’ਚ ‘ਗੋ-ਫੰਡ’ ਰਾਹੀ 30 ਹਾਜ਼ਰ ਡਾਲਰ ਦਾ ਫੰਡ ਇੱਕਠਾ ਕਰਨ ਦਾ ਟੀਚਾ ਰੱਖਿਆ ਸੀ, ਜਿਸ ’ਚ ਪ੍ਰਵਾਸੀ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਮਦਦ ਕੀਤੀ ਸੀ।

ਇਹ ਵੀ ਪੜ੍ਹੋ-  ਵੱਧਦਾ ਜਾ ਰਿਹੈ ਜੋੜੇ ਦੀ ਅਸ਼ਲੀਲ ਵੀਡੀਓ ਦਾ ਮਾਮਲਾ, 'ਕੁੱਲ੍ਹੜ ਪਿੱਜ਼ਾ' ਦੇ ਬਾਹਰ ਔਰਤ ਦਾ ਜ਼ਬਰਦਸਤ ਹੰਗਾਮਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri