ਭਵਿੱਖ ਦੀ ਸਿਆਸੀ ਵਿਉਂਤਬੰਦੀ ਲਈ ਕੀਤੀਆਂ ਵਿਚਾਰਾਂ

01/10/2018 4:24:35 PM


ਬਾਘਾਪੁਰਾਣਾ (ਚਟਾਨੀ) - ਕੇਂਦਰ ਦੀ ਮੋਦੀ ਸਰਕਾਰ ਦੇ ਮੁੜ ਦੁਹਰਾਓ 'ਚ ਪੰਜਾਬ ਦੀਆਂ ਸੰਸਦੀ ਸੀਟਾਂ ਤੋਂ ਅਕਾਲੀ-ਭਾਜਪਾ ਗਠਜੋੜ ਦੀ 100 ਫੀਸਦੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਸੂਬੇ ਦੀ ਇਕ ਸਾਲ ਦੌਰਾਨ ਨਿੱਘਰੀ ਹਾਲਤ ਸਬੰਧੀ ਵਰਕਰਾਂ ਨਾਲ ਵਿਚਾਰਾਂ ਸਾਂਝੀਆਂ ਕਰਨ ਲਈ ਇਥੇ ਗੁਰਦੁਆਰਾ ਮਸਤਾਨ ਸਿੰਘ ਵਿਖੇ ਹਲਕਾ ਇੰਚਾਰਜ ਤੀਰਥ ਸਿੰਘ ਮਾਹਲਾ ਦੀ ਪ੍ਰਧਾਨਗੀ ਹੇਠ ਭਰਵੀਂ ਇਕੱਤਰਤਾ ਕੀਤੀ ਗਈ। 
ਹਲਕਾ ਇੰਚਾਰਜ ਅਤੇ ਜ਼ਿਲਾ ਮੋਗਾ ਦੇ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਵਰਕਰਾਂ ਅਤੇ ਹਰੇਕ ਪੰਜਾਬੀ ਤੱਕ ਨੇੜਿਓਂ ਹੋ ਕੇ ਪਹੁੰਚ ਕਰਨ ਦੇ ਮਿਲੇ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ। ਅਕਾਲੀ ਦਲ ਦੇ ਜ਼ਿਲਾ ਪ੍ਰਧਾਨ (ਸ਼ਹਿਰੀ) ਬਾਲ ਕ੍ਰਿਸ਼ਨ ਬਾਲੀ, ਜਗਤਾਰ ਸਿੰਘ ਸਿੰਘ ਰਾਜੇਆਣਾ, ਸ਼੍ਰੋਮਣੀ ਕਮੇਟੀ ਮੈਂਬਰਾਂ ਸੁਖਹਰਪ੍ਰੀਤ ਸਿੰਘ ਰੋਡੇ, ਭਾਈ ਜਗਤਾਰ ਸਿੰਘ ਰੋਡੇ, ਅਮਰਜੀਤ ਸਿੰਘ ਚੇਅਰਮੇਨ, ਗੁਰਮੇਲ ਸਿੰਘ ਸੰਗਤਪੁਰਾ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਵਨ ਢੰਡ, ਸਰਕਲ ਪ੍ਰਧਾਨ, ਬਲਤੇਜ ਸਿੰਘ ਲੰਗੇਆਣਾ ਅਤੇ ਗੁਰਜੰਟ ਸਿੰਘ ਭੁੱਟੋ ਨੇ ਹਾਜ਼ਰ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਟੀਮਾਂ ਬਣਾ ਕੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਸੂਬੇ ਦੇ ਵਿਗੜਦੇ ਜਾ ਰਹੇ ਢਾਂਚੇ ਪ੍ਰਤੀ ਚਿੰਤਾ ਭਰਿਆ ਸੁਨੇਹਾ ਘਰੋ-ਘਰੀ ਪੁੱਜਦਾ ਕਰਨ ਤਾਂ ਜੋ ਲੋਕ ਹੁਣੇ ਤੋਂ ਹੀ ਸੁਚੇਤ ਹੋ ਜਾਣ। ਮੀਟਿੰਗ ਦੌਰਾਨ ਸ਼ਹਿਰ ਦੇ ਸਾਬਕਾ ਕੌਂਸਲਰ, ਪਿੰਡ ਦੀਆਂ ਇਕਾਈਆਂ ਦੇ ਮੈਂਬਰ ਅਤੇ ਵੱਖ ਵੱਖ ਵਿੰਗਾਂ ਨਾਲ ਸਬੰਧਤ ਆਗੂਆਂ ਨੇ ਸਮੁੱਚੀ ਲੀਡਰਸ਼ਿਪ ਨੂੰ ਵਿਸ਼ਵਾਸ ਦੁਆਇਆ ਕਿ ਉਹ ਅਕਾਲੀ ਦਲ ਦੇ ਸੁਪਰੀਮੋ ਸ. ਬਾਦਲ ਦਾ ਸੁਨੇਹਾ ਘਰ-ਘਰ ਪੁੱਜਦਾ ਕਰਨ ਲਈ ਅੱਜ ਤੋਂ ਯਤਨ ਆਰੰਭਣਗੇ। ਇਸ ਮੌਕੇ ਬੂਟਾ ਸਿੰਘ ਮਾਣੂਕੇ ਸਾਬਕਾ ਪ੍ਰਧਾਨ ਏ. ਐੱਸ. ਐੱਸ, ਬਲਕਰਨ ਗਿੱਲ ਸੰਮਤੀ ਮੈਂਬਰ, ਨੰਦ ਸਿੰਘ ਬਰਾੜ, ਰਣਜੀਤ ਸਿੰਘ ਝੀਤੇ ਆਦਿ ਆਗੂ ਹਾਜ਼ਰ ਸਨ।