ਭਗੌੜਾ ਕਾਬੂ; ਅਦਾਲਤ ''ਚ ਪੇਸ਼

02/26/2018 2:38:14 AM

ਬੰਗਾ,   (ਚਮਨ ਲਾਲ/ਰਾਕੇਸ਼)-  ਅੱਜ ਬੰਗਾ ਸਿਟੀ ਪੁਲਸ ਪਾਰਟੀ ਨੇ ਨਵਾਂਸ਼ਹਿਰ ਦੀ ਇਕ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ।
ਬੰਗਾ ਥਾਣਾ ਸਿਟੀ ਪੁਲਸ ਦੇ ਐੱਚ. ਸੀ. ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਬੰਗਾ ਦੇ ਮੁਕੰਦਪੁਰ ਰੋਡ 'ਤੇ ਪੈਂਦੀ ਰੇਲਵੇ ਕਰਾਸਿੰਗ ਕੋਲ ਜਨਰਲ ਚੈਕਿੰਗ ਕਰ ਰਹੇ ਸਨ ਤਾਂ ਕਿਸੇ ਮੁਖਬਰ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਪਿੰਡ ਕਮਾਮ ਜ਼ਿਲਾ ਸ਼ਹੀਦ ਭਗਤ ਸਿੰਘ ਦਾ ਰਹਿਣ ਵਾਲਾ ਪਰਮਜੀਤ ਸਿੰਘ ਭੱਟੀ ਪੁੱਤਰ ਸਰਵਣ ਸਿੰਘ, ਜੋ ਕਿ ਮਾਣਯੋਗ ਅਦਾਲਤ ਵੱਲੋਂ ਭਗੌੜਾ ਐਲਾਨਿਆ ਹੋਇਆ ਹੈ, ਆਪਣੇ ਪਿੰਡ ਤੋਂ ਬੰਗਾ ਨੂੰ ਆ ਰਿਹਾ ਹੈ। ਪੁਲਸ ਨੇ ਤੁਰੰਤ ਮੌਕੇ 'ਤੇ ਪੁੱਜ ਕੇ ਨੌਜਵਾਨ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਡਾਕਟਰੀ ਜਾਂਚ ਉਪਰੰਤ ਉਸਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ।