ਸਰਕਾਰੀ ਸਕੂਲ ਦੇ ਬੱਚਿਆਂ ਨੇ ਕੀਤੀ ਬਦਬੂਦਾਰ ਪਾਣੀ ਦੀ ਸ਼ਿਕਾਇਤ, ਟੈਂਕੀ ਚੈੱਕ ਕੀਤੀ ਤਾਂ ਉੱਡੇ ਸਭ ਦੇ ਹੋਸ਼

09/15/2022 4:42:35 PM

ਬਠਿੰਡਾ (ਵਿਜੇ)  : ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਕਰ ਦਿੱਤਾ ਗਿਆ ਅਤੇ ਸਰਕਾਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਸੂਬੇ ਨੂੰ ਸਿੱਖਿਆ ਦੇ ਖੇਤਰ 'ਚ ਸਭ ਤੋਂ ਅੱਗੇ ਲਜਾਇਆ ਜਾਵੇਗਾ। ਪਰ ਬਠਿੰਡਾ ਦਾ ਇਹ ਸਕੂਲ ਕੁਝ ਹੋਰ ਹੀ ਬਿਆਨ ਕਰਦਾ ਹੈ। ਦੱਸ ਦੇਈਏ ਕਿ ਬਠਿੰਡਾ ਦੇ ਧੋਬਿਆਨਾ ਬਸਤੀ ਦਾ ਸਰਕਾਰੀ ਹਾਈ ਸਕੂਲ, ਜਿੱਥੇ ਸੀ.ਸੀ.ਟੀ.ਵੀ. , ਸਾਊਂਟ ਸਿਸਟਮ, ਸਮਾਰਟ ਕਲਾਸਰੂਮ ਅਤੇ ਅੰਤਰਰਾਸ਼ਟਰੀ ਪੱਧਰ ਦੀ ਸਵੀਮਿੰਗ ਵਰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਇੱਥੇ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਨਸ਼ੇ ਨੇ ਇਕ ਹੋਰ ਘਰ 'ਚ ਪੁਆਏ ਵੈਣ, ਮੁਕਤਸਰ ਸਾਹਿਬ 'ਚ 20 ਸਾਲਾ ਗੱਭਰੂ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ

ਬੀਤੇ ਦਿਨੀਂ ਬੱਚਿਆਂ ਵੱਲੋਂ ਮਾਪਿਆਂ ਨੂੰ ਸਕੂਲ 'ਚ ਬਦਬੂਦਾਰ ਪਾਣੀ ਦੀਆਂ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ। ਜਿਸ 'ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਖ਼ੁਦ ਸਕੂਲ ਜਾ ਕੇ ਇਸ ਦੀ ਜਾਂਚ ਕੀਤੀ ਕੀ ਅਸਲ 'ਚ ਮਾਮਲਾ ਕੀ ਹੈ। ਜਦੋਂ ਮਾਪਿਆਂ ਨੇ ਤੀਸਰੀ ਮੰਜਿਲ 'ਤੇ ਚੜ੍ਹ ਕੇ ਸਕੂਲ ਦੀ ਟੈਂਕੀ ਚੈਂਕ ਕੀਤੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਟੈਂਕੀ ਵਿੱਚੋਂ ਡੱਡੂ ਅਤੇ ਮਰੇ ਹੋਏ ਚੂਹੇ ਨਿਕਲੇ। ਸਕੂਲ ਦੀ ਇਸ ਬਹੁ-ਇਮਾਰਤੀ ਬਿਲਡਿੰਗ ਨੂੰ ਬਣਿਆ ਸਿਰਫ਼ 1 ਸਾਲ ਦਾ ਸਮਾਂ ਹੀ ਹੋਇਆ ਪਰ ਹੁਣ ਇਸ ਦੀ ਛੱਤ 'ਤੇ ਲੱਗੀਆਂ ਤਿੰਨਾਂ ਟੈਂਕੀਆਂ ਦੇ ਢੱਕਣ ਗਾਇਬ ਹਨ।  ਜਿਸ ਨੂੰ ਠੀਕ ਕਰਵਾਉਣ ਲਈ ਸਿੱਖਿਆ ਵਿਭਾਗ ਵੀ ਧਿਆਨ ਨਹੀਂ ਦੇ ਰਿਹਾ। ਮਾਪਿਆਂ ਨੇ ਕਿਹਾ ਕਿ ਸਕੂਲ ਦੀ ਇਮਾਰਤ ਬੇਸ਼ੱਕ ਵਧੀਆ ਬਣਾ ਦਿੱਤੀ ਗਈ ਹੈ ਪਰ ਸਹੂਲਤਾਂ ਦੀ ਹੁਣ ਵੀ ਘਾਟ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸਕੂਲ ਪ੍ਰਬੰਧਕਾਂ ਨੂੰ ਇਸ ਬਾਰੇ ਕਿਹਾ ਜਾਂਦਾ ਹੈ ਤਾਂ ਉਹ ਬੱਚਿਆਂ ਨੂੰ ਘਰੋਂ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਲੈ ਕੇ ਆਉਣ ਲਈ ਕਹਿ ਦਿੰਦੇ ਹਨ। 

ਇਹ ਵੀ ਪੜ੍ਹੋ- ਨਸ਼ੇ ਨੇ ਇਕ ਹੋਰ ਘਰ 'ਚ ਪੁਆਏ ਵੈਣ, ਮੁਕਤਸਰ ਸਾਹਿਬ 'ਚ 20 ਸਾਲਾ ਗੱਭਰੂ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਕੂਲ 'ਚ ਸਟਾਫ਼ ਦੀ ਵੀ ਘਾਟ ਹੈ। ਉਨ੍ਹਾਂ ਮੰਗ ਕਰਦਿਆਂ ਸਕੂਲ ਦਾ ਸੁਧਾਰ ਕਰਨ ਦੀ ਗੱਲ ਆਖੀ। ਦੂਸਰੇ ਪਾਸੇ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜੋ ਵੀ ਸਹੂਲਤਾਂ ਨਹੀਂ ਹਨ ਉਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਮਾਪਿਆਂ ਨੇ ਇਸ ਦੌਰਾਨ ਸਕੂਲ ਪ੍ਰਬੰਧਕਾਂ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤੀ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਇਮਾਰਤ ਦਾ ਉਦਘਾਟਨ ਕੀਤਾ ਸੀ। ਇਸ ਸੰਬੰਧੀ ਗੱਲ ਕਰਦਿਆਂ ਬਠਿੰਡਾ ਦੇ ਡਿਪਟੀ ਡੀ.ਏ.ਓ. ਇਕਬਾਲ ਸਿੰਘ ਬੁੱਟਰ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਟੈਂਕੀ ਨੂੰ ਤੁਰੰਤ ਸਾਫ਼ ਕਰਵਾਇਆ ਜਾਵੇਗਾ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto