ਤਲਾਕ ਲੈਣ ਦੀ ਜ਼ਿੱਦ 'ਚ ਪਤੀ ਨਾਲ ਕੀਤੀ ਜੱਗੋਂ ਤੇੇਰ੍ਹਵੀਂ, ਸਹੇਲੀ ਨਾਲ ਮਿਲ ਟੱਪੀਆਂ ਸਾਰੀਆਂ ਹੱਦਾਂ

10/13/2023 4:27:44 PM

ਲੁਧਿਆਣਾ (ਰਿਸ਼ੀ) : ਸੋਸ਼ਲ ਮੀਡੀਆ ਦੇ ਯੁੱਗ ਵਿੱਚ ਲੁੱਟ ਖੋਹ ਅਤੇ ਬਲੈਕਮੇਲ ਦਾ ਨਿੱਤ ਨਵਾਂ ਮਾਮਲਾ ਸਾਹਮਣੇ ਆ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੂੰ ਇੰਸਟਾਗ੍ਰਾਮ ’ਤੇ ਦੋਸਤੀ ਹੋਣ ਤੋਂ ਇਕ ਹਫ਼ਤੇ ਬਾਅਦ ਔਰਤ ਨੇ ਮਿਲਣ ਲਈ ਬੁਲਾਇਆ। ਜਦੋਂ ਨੌਜਵਾਨ ਉੱਥੇ ਪੁੱਜਾ ਤਾਂ ਉਸ ਨੂੰ ਔਰਤ ਨੇ ਪੀੜਤ ਦੀ ਪਤਨੀ ਅਤੇ ਹੋਰਨਾਂ ਦੇ ਨਾਲ ਮਿਲ ਕੇ ਕਿਡਨੈਪ ਕਰ ਲਿਆ। ਫਿਰ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਸਾਰੇ ਕੱਪੜੇ ਉਤਾਰ ਕੇ ਦਰੱਖ਼ਤ ਨਾਲ ਬੰਨ੍ਹ ਕੇ ਕੁੱਟ-ਮਾਰ ਕੀਤੀ ਅਤੇ ਵੀਡੀਓ ਵੀ ਬਣਾਈ। ਇੰਨਾ ਹੀ ਨਹੀਂ, ਨਕਦੀ ਅਤੇ ਮੋਬਾਇਲ ਵੀ ਲੁੱਟ ਕੇ ਲੈ ਗਏ। 

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਕਾਰਵਾਈ, 4 ਵਾਰ ਵਿਧਾਇਕ ਰਹੇ ਆਗੂ ਨੂੰ ਪਾਰਟੀ 'ਚੋਂ ਕੀਤਾ ਮੁਅੱਤਲ

ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਸਿਮਰਨ ਸਿੰਘ ਮੰਡ, ਤਰਨੀ ਮੰਡ ਨਿਵਾਸੀ ਪਿੰਡ ਭੁੱਟਾ, ਅਰਵਿੰਦਰ ਸਿੰਘ ਨਿਵਾਸੀ ਦੋਰਾਹਾ, ਜੋਤ ਨਿਵਾਸੀ ਘਲੋਟੀ, ਗੈਰੀ ਨਿਵਾਸੀ ਪਿੰਡ ਲਾਪਰਾਂ, ਹੇਮ ਨਿਵਾਸੀ ਰਾਜਗੜ੍ਹ, ਇੰਸਟਾਗ੍ਰਾਮ ਦੋਸਤ ਕੋਮਲ ਪੰਧੇਰ, ਪਤਨੀ ਮਨਪ੍ਰੀਤ ਕੌਰ, ਮੰਗੀ ਨਿਵਾਸੀ ਦੋਰਾਹਾ ਅਤੇ 9 ਅਣਪਛਾਤਿਆਂ ਵਜੋਂ ਹੋਈ ਹੈ। 

ਇਹ ਵੀ ਪੜ੍ਹੋ : ਖੇਤੀਬਾੜੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸਖ਼ਤ ਆਦੇਸ਼ ਜਾਰੀ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਇੰਦਰਜੀਤ (26) ਨਿਵਾਸੀ ਪਿੰਡ ਰਾਜਗੜ੍ਹ ਨੇ ਦੱਸਿਆ ਕਿ ਸਾਲ 2022 ’ਚ ਉਸ ਦਾ ਵਿਆਹ ਮਨਪ੍ਰੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ 9 ਮਹੀਨੇ ਬਾਅਦ ਹੀ ਉਹ ਅਰਵਿੰਦ ਨਾਂ ਦੇ ਮੁੰਡੇ ਨਾਲ ਲਿਵ ਇਨ ਰਿਲੇਸ਼ਨ ’ਚ ਰਹਿਣ ਲੱਗ ਪਈ। ਇੰਦਰਜੀਤ ਨੇ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਉਸ ਦੀ ਕੋਮਲ ਪੰਧੇਰ ਨਾਂ ਦੀ ਔਰਤ ਨਾਲ ਇੰਸਟਾਗ੍ਰਾਮ ’ਤੇ ਦੋਸਤੀ ਹੋ ਗਈ, ਜਿਸ ਨੇ ਬੀਤੀ 6 ਅਕਤੂਬਰ ਨੂੰ ਇੰਸਟਾਗ੍ਰਾਮ ’ਤੇ ਫੋਨ ਕਰ ਕੇ ਮਿਲਣ ਲਈ ਪਿੰਡ ਬੁਲਾਰਾ ਕੋਲ ਬੁਲਾਇਆ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੇਣਗੇ ਗ੍ਰਿਫ਼ਤਾਰੀ, ਦਰਜ ਹੋਈ FIR

ਜਦੋਂ ਉਹ ਆਪਣੀ ਆਲਟੋ ਕਾਰ ’ਚ ਉਸ ਨੂੰ ਮਿਲਣ ਗਿਆ ਤਾਂ ਉਸੇ ਸਮੇਂ ਸਾਰੇ ਮੁਲਜ਼ਮ ਵੀ ਇਕ ਕਾਰ ’ਚ ਉੱਥੇ ਪੁੱਜ ਗਏ, ਜਿਸ ਤੋਂ ਬਾਅਦ ਸਾਰਿਆਂ ਨੇ ਰਲ ਕੇ ਉਸ ਦੀਆਂ ਅੱਖਾਂ ’ਤੇ ਕੱਪੜਾ ਬੰਨ੍ਹ ਦਿੱਤਾ ਅਤੇ ਵਰਨਾ ਕਾਰ ’ਚ ਬੰਦੀ ਬਣਾ ਕੇ ਸੁੰਨਸਾਨ ਜਗ੍ਹਾ ’ਤੇ ਲੈ ਗਏ। ਮੁਲਜ਼ਮਾਂ ਨੇ ਉਸ ਦੀ ਜੇਬ ’ਚ ਪਈ 15 ਹਜ਼ਾਰ 700 ਰੁਪਏ ਦੀ ਨਕਦੀ, ਗਲੇ ’ਚ ਪਾਈ ਸੋਨੇ ਦੀ ਚੇਨ, ਆਈ ਫੋਨ ਲੁੱਟ ਲਿਆ। ਇਸ ਤੋਂ ਬਾਅਦ ਕੱਪੜੇ ਉਤਾਰ ਕੇ ਰੁੱਖ ਨਾਲ ਬੰਨ੍ਹ ਕੇ ਵੀਡੀਓ ਬਣਾਈ। ਇੰਨਾ ਹੀ ਨਹੀਂ, ਬੇਸਬਾਲ ਬੈਟ ਅਤੇ ਦਾਤਰ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਫਿਰ ਆਲਟੋ ਕਾਰ ਕੋਲ ਸੁੱਟ ਕੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਰਾਹਗੀਰਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ। ਇੰਦਰਜੀਤ ਨੇ ਦੱਸਿਆ ਕਿ ਰੰਜਿਸ਼ ਦਾ ਕਾਰਨ ਇਹ ਹੈ ਕਿ ਉਸ ਦੀ ਪਤਨੀ ਉਸ ਤੋਂ ਤਲਾਕ ਲੈਣਾ ਚਾਹੁੰਦੀ ਹੈ, ਤਾਂ ਕਿ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Harnek Seechewal

This news is Content Editor Harnek Seechewal