ਲੁਧਿਆਣੇ ''ਚ ਵੱਡੀ ਵਾਰਦਾਤ, ਦੋਸਤ ਨੇ ਕਲਮ ਕੀਤੀ ਦੋਸਤ ਦੀ ਧੌਣ

09/24/2016 6:26:43 PM

ਲੁਧਿਆਣਾ (ਕੁਲਵੰਤ) : ਉਧਾਰ ਲਏ ਪੈਸੇ ਵਾਪਸ ਨਾ ਕਰਨੇ ਪੈਣ, ਇਸ ਲਈ ਪਿੰਡ ਧੂਰਕੋਟ ਦੇ ਰਹਿਣ ਵਾਲੇ ਇਕ ਮਜ਼ਦੂਰ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਲਾਸ਼ ਪਿੰਡ ਖੇੜਾ ਸਥਿਤ ਇਕ ਖੇਤ ਵਿਚ ਸੁੱਟ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਡੇਹਲੋਂ ਦੀ ਪੁਲਸ ਮੌਕੇ ''ਤੇ ਪੁੱਜੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਅਤੇ ਇਸ ਸਬੰਧ ਵਿਚ ਧੂਰਕੋਟ ਦੇ ਰਹਿਣ ਵਾਲੇ ਉਪਕਾਰ ਸਿੰਘ ਉਰਫ ਉੱਪੀ ਅਤੇ ਉਸ ਦੇ ਸਾਥੀਆਂ ਖਿਲਾਫ ਕਤਲ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸ਼ਨੀਵਾਰ ਪੁਲਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਇਕ ਪਰਵਾਸੀ ਨੌਜਵਾਨ ਦੀ ਲਾਸ਼ ਖੇਤ ਵਿਚ ਪਈ ਹੈ ਜਿਸ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ। ਪੁਲਸ ਨੇ ਲਾਸ਼ ਦੀ ਪਛਾਣ ਕਰਵਾਈ ਤਾਂ ਇਹ ਲਾਸ਼ ਧੂਰਕੋਟ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਦੇ ਪੋਲਟਰੀ ਫਾਰਮ ''ਤੇ ਕੰਮ ਕਰਨ ਵਾਲੇ ਰਮੇਸ਼ ਪਾਸਵਾਨ ਦੀ ਨਿਕਲੀ। ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਮਾਲਕ ਨੂੰ ਬੁਲਾਇਆ। ਜਿਸ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪਿੰਡ ਦੇ ਵਿਚ ਹੀ ਪੋਲਟਰੀ ਫਾਰਮ ਹੈ।
ਉਸ ਦੇ ਕੋਲ 5 ਪਰਵਾਸੀ ਨੌਜਵਾਨ ਕੰਮ ਕਰਦੇ ਹਨ ਜਿਨ੍ਹਾਂ ''ਚੋਂ ਰਮੇਸ਼ ਪਾਸਵਾਨ ਵੀ ਉਸ ਕੋਲ ਕੰਮ ਕਰਦਾ ਸੀ ਅਤੇ ਇਹ ਸਾਰੇ ਉਸ ਦੇ ਹੀ ਫਾਰਮ ਹਾਊਸ ਵਿਚ ਰਹਿੰਦੇ ਸਨ। ਰਮੇਸ਼ ਨੇ ਕੁਝ ਦਿਨ ਪਹਿਲਾਂ ਉਸ ਕੋਲੋਂ 8700 ਰੁਪਏ ਪਿੰਡ ਭੇਜਣ ਲਈ ਲਏ ਸਨ ਪਰ ਉਨ੍ਹਾਂ ਦੇ ਹੀ ਪਿੰਡ ਦੇ ਰਘਵਿੰਦਰ ਸਿੰਘ ਦੇ ਬੇਟੇ ਉਪਕਾਰ ਨੂੰ ਫੜਾ ਦਿੱਤੇ ਸਨ ਅਤੇ ਉਸ ਨੇ ਝਾਂਸਾ ਵੀ ਦਿੱਤਾ ਸੀ ਕਿ ਉਹ ਉਸ ਦੇ ਪੈਸੇ ਉਸ ਦੇ ਪਿੰਡ ਵਿਚ ਮਨੀਆਰਡਰ ਕਰਵਾ ਦੇਵੇਗਾ ਪਰ ਜਦੋਂ ਪੈਸੇ ਪਿੰਡ ਨਾ ਪੁੱਜੇ ਅਤੇ ਰਮੇਸ਼ ਨੂੰ ਉਸ ਦੇ ਘਰ ਤੋਂ ਪੈਸੇ ਨਾ ਮਿਲਣ ਦਾ ਫੋਨ ਆਇਆ ਤਾਂ ਉਸ ਨੇ ਉਪਕਾਰ ਤੋਂ ਆਪਣੇ ਪੈਸੇ ਵਾਪਸ ਮੰਗੇ ਇਸ ਦੌਰਾਨ ਮਾਮੂਲੀ ਤੂੰ-ਤੂੰ ਮੈਂ-ਮੈਂ ਵੀ ਹੋਈ ਜਿਸ ''ਤੇ ਉਪਕਾਰ ਨੇ ਜਲਦ ਪੈਸੇ ਵਾਪਸ ਕਰਨ ਦੀ ਗੱਲ ਵੀ ਕਹੀ। ਸ਼ੁੱਕਰਵਾਰ ਸਵੇਰੇ ਲਗਭਗ ਸਾਢੇ 11 ਵਜੇ ਉਪਕਾਰ ਰਮੇਸ਼ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਚੱਲ ਮੰਡੀ ਤੋਂ ਤੇਰੇ ਪੈਸੇ ਪਵਾ ਦੇਵਾਂ। ਉਹ ਉਸ ਨੂੰ ਆਪਣੇ ਬੁਲਟ ਮੋਟਰਸਾਈਕਲ ''ਤੇ ਨਾਲ ਲੈ ਗਿਆ ਸੀ। ਲਗਭਗ ਇਕ ਵਜੇ ਉਸ ਨੇ ਨੌਕਰ ਨੂੰ ਫੋਨ ਕਰ ਕੇ ਕਿਹਾ ਕਿ ਹੁਣ ਫੀਡ ਦਾ ਸਮਾਂ ਹੋ ਗਿਆ ਹੈ ਅਤੇ ਉਹ ਵਾਪਸ ਸ਼ੈਲਰ ਵਿਚ ਆ ਜਾਣ, ਜਿਸ ''ਤੇ ਉਸ ਦੇ ਨੌਕਰ ਨੇ ਉਸ ਨੂੰ ਦੱਸਿਆ ਕਿ ਉਪਕਾਰ ਪੈਸੇ ਲੈਣ ਗਿਆ ਹੈ ਅਤੇ ਉਹ ਪੈਸੇ ਲੈਣ ਤੋਂ ਬਾਅਦ ਵਾਪਸ ਆ ਰਿਹਾ ਹੈ ਪਰ ਦੇਰ ਰਾਤ ਤੱਕ ਉਸ ਦਾ ਨੌਕਰ ਵਾਪਸ ਨਹੀਂ ਆਇਆ। ਹਾਲਾਂਕਿ ਉਸ ਦੀ ਹਰ ਜਗ੍ਹਾ ਭਾਲ ਕੀਤੀ ਗਈ।
ਸਵੇਰ ਵੇਲੇ ਉਸ ਨੂੰ ਪੁਲਸ ਵੱਲੋਂ ਹੀ ਫੋਨ ਆਇਆ ਕਿ ਉਨ੍ਹਾਂ ਦੇ ਨੌਕਰ ਦੀ ਲਾਸ਼ ਧਾਨ ਦੇ ਖੇਤ ਵਿਚ ਪਈ ਹੈ ਜਿਸ ''ਤੇ ਉਹ ਮੌਕੇ ''ਤੇ ਪੁੱਜਾ ਤਾਂ ਦੇਖਿਆ ਕਿ ਲਾਸ਼ ਉਨ੍ਹਾਂ ਦੇ ਨੌਕਰ ਦੀ ਸੀ ਜਿਸ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ। ਉਸ ਨੂੰ ਪੂਰਾ ਯਕੀਨ ਹੈ ਕਿ ਉਪਕਾਰ ਨੇ ਹੀ ਪੈਸੇ ਵਾਪਸ ਨਾ ਕਰਨ ਦੀ ਨੀਅਤ ਨਾਲ ਉਸ ਦੇ ਨੌਕਰ ਦਾ ਸਾਥੀਆਂ ਨਾਲ ਮਿਲ ਕੇ ਕਤਲ ਕੀਤਾ ਹੈ। ਥਾਣਾ ਮੁਖੀ ਅਮਨਦੀਪ ਬਰਾੜ ਨੇ ਦੱਸਿਆ ਕਿ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਸ ਕਤਲ ਦੇ ਦੋਸ਼ੀਆਂ ਦੀ ਭਾਲ ਵਿਚ ਲੱਗੀ ਹੋÂ ਹੈ। ਜਲਦ ਹੀ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇਗੀ। ਰਮੇਸ਼ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਅਤੇ ਇਕ ਵਿਆਹੁਤਾ ਬੇਟੀ ਛੱਡ ਗਿਆ ਹੈ ਜੋ ਬਿਹਾਰ ਵਿਚ ਹੀ ਰਹਿੰਦੇ ਹਨ।

Gurminder Singh

This news is Content Editor Gurminder Singh