ਦੋਸਤਾਂ ਨਾਲ ਨਹਿਰ ’ਚ ਨਹਾਉਣ ਗਏ ਮੁੰਡੇ ਦੀ 2 ਦਿਨ ਬਾਅਦ ਮਿਲੀ ਲਾਸ਼, ਪਿਆ ਚੀਕ ਚਿਹਾੜਾ

03/17/2022 10:30:25 AM

ਗੁਰਦਾਸਪੁਰ ( ਜੀਤ ਮਠਾਰੂ, ਹੇਮੰਤ ) - ਬੀਤੇ 2 ਦਿਨ ਤਿੱਬੜੀ ਨਹਿਰ ’ਚ ਆਪਣੇ ਦੋਸਤਾਂ ਨਾਲ ਨਹਾਉਣ ਗਏ ਨਾਬਾਲਿਗ ਮੁੰਡੇ ਦੀ ਪਾਣੀ ’ਚ ਡੁੱਬ ਜਾਣ ਦੀ ਸੂਚਨਾ ਮਿਲੀ ਸੀ। ਉਕਤ ਨੌਜਵਾਨ ਦੀ ਲਾਸ਼ 2 ਦਿਨਾਂ ਬਾਅਦ ਪਾਣੀ ’ਚੋਂ ਬਰਾਮਦ ਹੋ ਗਈ ਹੈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ। ਜ਼ਿਕਰਯੋਗ ਹੈ ਕਿ 14 ਸਾਲ ਦਾ ਨੌਜਵਾਨ ਦੀ ਪਛਾਣ ਸੂਰਜ ਪੁੱਤਰ ਨਰੇਸ਼ ਨਿਵਾਸੀ ਪਿੰਡ ਗੁੰਝਿਆ ਦੇ ਤੌਰ ’ਤੇ ਹੋਈ ਹੈ। ਸੂਰਜ ਅੱਠਵੀਂ ਜਮਾਤ ’ਚ ਪੜ੍ਹਦਾ ਸੀ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਸੁੱਤੇ ਹੋਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਕੀਤਾ ਕਤਲ

ਦੱਸ ਦੇਈਏ ਕਿ ਬੀਤੇ ਦਿਨੀਂ ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਨੌਜਵਾਨ ਦੀ ਭਾਲ ਕਰਨ ਲਈ ਗੋਤਾਖੋਰਾਂ ਨੂੰ ਸੱਦ ਲਿਆ ਸੀ, ਜਿਨ੍ਹਾਂ ਵਲੋਂ ਉਸਦੀ ਤਾਲਾਸ਼ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ। ਅੱਜ ਉਕਤ ਮੁੰਡੇ ਦੀ ਲਾਸ਼ ਤਿੱਬੜੀ ਨਹਿਰ ’ਚੋਂ ਗੋਤਾਖੋਰਾਂ ਦੀ ਸਹਾਇਤਾ ਨਾਲ ਬਾਹਰ ਕੱਢ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਸਟੇਸ਼ਨ ਤਿੱਬੜ ਦੇ ਪ੍ਰਭਾਰੀ ਏ. ਐੱਸ. ਆਈ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੁੰਡੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸਦੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ ।

ਪੜ੍ਹੋ ਇਹ ਵੀ ਖ਼ਬਰ - ਰੂਹ ਕੰਬਾਊ ਵਾਰਦਾਤ: ਬੱਚੇ ਦੇ ਖੇਡਣ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪਿਓ ਵੱਲੋਂ ਘੋਟਣਾ ਮਾਰ ਕੇ ਦਾਦੇ ਦਾ ਕਤਲ

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ

rajwinder kaur

This news is Content Editor rajwinder kaur