ਮਾਲ ਗੱਡੀ ਦੀਆਂ 60 ਦੇ ਕਰੀਬ ਵੈਗਨਾਂ ਉਪਰੋਂ ਲੰਘ ਗਈਆਂ, ਟ੍ਰੈਕ ਦੇ ਵਿਚਕਾਰ ਸੁੱਤਾ ਰਿਹਾ ਵਿਅਕਤੀ

05/02/2023 6:35:28 PM

ਰੂਪਨਗਰ (ਕੈਲਾਸ਼) : ਪਿੰਡ ਮੀਆਂਪੁਰ ਤੋਂ ਕੁਰਾਲੀ ਵੱਲ ਜਾਣ ਵਾਲੀ ਰੇਲਵੇ ਲਾਈਨ ’ਤੇ ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮੰਗਲਵਾਰ ਤੜਕੇ ਸਵੇਰੇ 2 ਵਜੇ ਜੀ.ਆਰ.ਪੀ ਨੂੰ ਮਿਲਿਆ ਪਰ ਜਿਉਂ ਹੀ ਜੀ. ਆਰ. ਪੀ. ਦੀ ਟੀਮ ਘਟਨਾ ਵਾਲੀ ਥਾਂ ’ਤੇ ਪਹੁੰਚੀ ਤਾਂ ਵਿਅਕਤੀ ਜ਼ਿੰਦਾ ਪਾਇਆ ਗਿਆ ਅਤੇ ਪਤਾ ਲੱਗਾ ਕਿ ਵਿਅਕਤੀ ਰੇਲਵੇ ਲਾਈਨ ਦੇ ਵਿਚਕਾਰ ਸੁੱਤਾ ਪਿਆ ਸੀ ਅਤੇ ਮਾਲ ਗੱਡੀ ਦੀਆਂ 60 ਵੈਗਨਾਂ ਇਸ ਦੇ ਉੱਪਰੋਂ ਲੰਘ ਗਈਆਂ।

ਇਹ ਵੀ ਪੜ੍ਹੋ : ਪੰਜਾਬ ’ਚ ਜਾਰੀ ਹੋਇਆ ਓਰੇਂਜ ਅਲਰਟ, ਮੌਸਮ ਵਿਭਾਗ ਨੇ ਦਿੱਤੀ ਇਹ ਵੱਡੀ ਚਿਤਾਵਨੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਚੌਂਕੀ ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕੇ 2 ਵਜੇ ਉਕਤ ਰੇਲਵੇ ਲਾਈਨ ’ਤੇ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ | ਇਸ ਮੌਕੇ ਕੁਰਾਲੀ ਦੇ ਚੌਕੀਦਾਰ ਵੀ ਉਕਤ ਮ੍ਰਿਤਕ ਦੀ ਭਾਲ ਲਈ ਪਹੁੰਚ ਗਏ ਸਨ। ਕਾਫੀ ਦੇਰ ਤੱਕ ਭਾਲ ਕਰਨ ਤੋਂ ਬਾਅਦ ਜਦੋਂ ਉਸ ਨੇ ਇਕ ਵਿਅਕਤੀ ਨੂੰ ਰੇਲਵੇ ਲਾਈਨ ਦੇ ਵਿਚਕਾਰ ਪਿਆ ਦੇਖਿਆ ਤਾਂ ਉਕਤ ਵਿਅਕਤੀ ਉਠ ਕੇ ਭੱਜ ਗਿਆ। ਉਸ ਨੇ ਦੱਸਿਆ ਕਿ ਮਾਲ ਗੱਡੀ ਦੀਆਂ 60 ਦੇ ਕਰੀਬ ਗੱਡੀਆਂ ਉਸ ਦੇ ਉਪਰੋਂ ਲੰਘ ਗਈਆਂ ਸਨ ਅਤੇ ਉਹ ਟ੍ਰੈਕ ਦੇ ਵਿਚਕਾਰ ਸੁੱਤਾ ਪਿਆ ਸੀ ਜਿਸ ਕਾਰਨ ਮਾਲ ਗੱਡੀ ਦੇ ਡਰਾਈਵਰ ਨੇ ਉਸ ਨੂੰ ਮ੍ਰਿਤਕ ਸਮਝ ਲਿਆ।

ਇਹ ਵੀ ਪੜ੍ਹੋ : ਥਾਣੇ ’ਚ ਤਲਖ ਹੋਏ ਜਵਾਈ ਦੇ ਤਿੱਖੇ ਬੋਲ ਨਾ ਸਹਾਰ ਸਕਿਆ ਸਹੁਰਾ, ਮਿੰਟਾਂ ’ਚ ਵਾਪਰ ਗਈ ਅਣਹੋਣੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh