ਪਹਿਲਾਂ ਫੇਸਬੁੱਕ ਜ਼ਰੀਏ ਪ੍ਰੇਮ ਜਾਲ ’ਚ ਫਸਾਈ ਨਾਬਾਲਗ ਕੁੜੀ, ਫਿਰ ਕੀਤਾ ਇਹ ਕਾਰਾ

01/29/2021 5:40:54 PM

ਜਲੰਧਰ (ਮਹੇਸ਼)— ਫੇਸਬੁਕ ਰਾਹੀਂ ਆਂਧਰਾ ਪ੍ਰਦੇਸ਼ ਦੇ ਵਿਜੇਬਾੜਾ ਜ਼ਿਲ੍ਹੇ ਦੀ ਇਕ ਨਾਬਾਲਗ ਕੁੜੀ ਨੂੰ ਆਪਣੇ ਪ੍ਰੇਮ ਜਾਲ ’ਚ ਫਸਾਉਣ ਵਾਲਾ ਰਾਮਾ ਮੰਡੀ ਵਾਸੀ ਵਿਆਹੁਤਾ ਲੜਕਾ ਉਸ ਨੂੰ ਉਥੋਂ ਭਜਾ ਕੇ ਜਲੰਧਰ ਲੈ ਗਿਆ। ਆਂਧਰਾ ਪ੍ਰਦੇਸ਼ ਦੀ ਪੁਲਸ ਕੁੜੀ ਨੂੰ ਉਸ ਦੇ ਚੁੰਗਲ ’ਚੋਂ ਬਚਾਉਣ ਅਤੇ ਮੁਲਜ਼ਮ ਨੂੰ ਗਿ੍ਰ੍ਰਫ਼ਤਾਰ ਕਰਨ ਲਈ ਜਲੰਧਰ ਪੁੱਜੀ ਹੋਈ ਹੈ। ਪੁਲਸ ਦੇ 3-4 ਮੁਲਾਜ਼ਮਾਂ ਨਾਲ ਕੁੜੀ ਦਾ ਭਰਾ ਵੀ ਨਾਲ ਆਇਆ ਹੋਇਆ ਹੈ। ਇਹ ਸਾਰੇ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਂਕੀ ਵਿਚ ਠਹਿਰੇ ਹੋਏ ਹਨ। ਜਾਂਚ ’ਚ ਪਤਾ ਲੱਗਾ ਹੈ ਕਿ ਰਾਮਾ ਮੰਡੀ ਵਾਸੀ ਮੁਲਜ਼ਮ ਦੀ ਉਮਰ 32-33 ਸਾਲ ਦੀ ਹੈ ਅਤੇ ਉਹ ਵਿਆਹੁਤਾ ਹੈ। ਉਸ ਦੇ 2 ਬੱਚੇ ਵੀ ਹਨ, ਜੋ ਕਿ ਆਪਣੀ ਮਾਂ ਨਾਲ ਰਾਮਾ ਮੰਡੀ ਵਿਚ ਰਹਿੰਦਾ ਹੈ। 

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ ਵੱਡਾ ਦਾਅਵਾ, ਦਿੱਲੀ ਪੁਲਸ ਵੱਲੋਂ ਚਲਾਈ ਗੋਲੀ ਨਾਲ ਹੋਈ ਸੀ ਨਵਰੀਤ ਸਿੰਘ ਦੀ ਮੌਤ

ਇਹ ਵੀ ਜਾਣਕਾਰੀ ਮਿਲੀ ਹੈ ਕਿ ਆਂਧਰਾ ਪ੍ਰਦੇਸ਼ ਦੀ ਕੁੜੀ ਨੂੰ ਫੇਸਬੁਕ ਜ਼ਰੀਏ ਆਪਣੇ ਪ੍ਰੇਮ ਜਾਲ ’ਚ ਫਸਾਉਣ ਵਾਲੇ ਨੌਜਵਾਨ ਖ਼ਿਲਾਫ਼ ਕੁਝ ਸਾਲ ਪਹਿਲਾਂ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਵੀ ਦਰਜ ਹੋਇਆ ਸੀ, ਜਿਸ ’ਚ ਉਹ ਜੇਲ੍ਹ ਵੀ ਜਾ ਚੁੱਕਾ ਹੈ। ਹਾਲੇ ਵੀ ਉਹ ਕੇਸ ਮਾਣਯੋਗ ਅਦਾਲਤ ਵਿਚ ਵਿਚਾਰਾਧੀਨ ਹੈ। ਮੁਲਜ਼ਮ ਤੱਕ ਪੁੱਜਣ ਲਈ ਆਂਧਰਾ ਪ੍ਰਦੇਸ਼ ਤੋਂ ਆਈ ਪੁਲਸ ਪਾਰਟੀ ਦਾ ਲੋਕਲ ਪੁਲਸ ਵੀ ਪੂਰਾ ਸਾਥ ਦੇ ਰਹੀ ਹੈ। 

ਇਹ ਵੀ ਪੜ੍ਹੋ: ਲਾਲ ਕਿਲ੍ਹੇ ਦੀ ਹਿੰਸਾ ’ਚ ਭਾਜਪਾ ਦੀ ਭੂਮਿਕਾ ਕਾਂਗਰਸ ਸਿਰ ਮੜ ਰਹੇ ਨੇ ਜਾਵਡੇਕਰ : ਕੈਪਟਨ

ਕਈ ਵਾਰ ਪੁਲਸ ਨੇ ਉਸ ਦੇ ਘਰ ਸਮੇਤ ਹੋਰ ਕਈ ਸ਼ੱਕੀ ਥਾਵਾਂ ’ਤੇ ਰੇਡ ਕੀਤੀ ਹੈ ਪਰ ਅਜੇ ਤੱਕ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਮੁਲਜ਼ਮ ਖ਼ਿਲਾਫ਼ ਨਾਬਾਲਗ ਕੁੜੀ ਨੂੰ ਭਜਾ ਕੇ ਲਿਜਾਣ ਨੂੰ ਲੈ ਕੇ ਥਾਣਾ ਵਿਜੇਬਾੜਾ ਦੀ ਪੁਲਸ ਨੇ 18 ਜਨਵਰੀ ਨੂੰ ਕੇਸ ਵੀ ਦਰਜ ਕਰ ਲਿਆ ਸੀ। ਕੁੜੀ 14 ਜਨਵਰੀ ਤੋਂ ਆਪਣੇ ਘਰ ਤੋਂ ਗਾਇਬ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁੜੀ ਘਰ ਤੋਂ ਮੁਲਜ਼ਮ ਨਾਲ ਭੱਜਣ ਸਮੇਂ ਆਪਣੇ ਨਾਲ 30 ਤੋਂ 40 ਗ੍ਰਾਮ ਸੋਨੇ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਕਦੀ ਵੀ ਨਾਲ ਲੈ ਗਈ ਸੀ। ਮੁਲਜ਼ਮ ਦੀ ਪਤਨੀ ਨੇ ਪੁਲਸ ਨੂੰ ਪੁੱਛਗਿੱਛ ਵਿਚ ਕਿਹਾ ਹੈ ਕਿ ਉਸ ਦਾ ਪਤੀ ਕਈ ਦਿਨਾਂ ਤੋਂ ਆਪਣੇ ਘਰ ਨਹੀਂ ਆਇਆ, ਜਿਸ ਦੇ ਚੱਲਦੇ ਉਸ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਸ ਨੇ ਵੀਰਵਾਰ ਮੁਲਜ਼ਮ ਦੇ ਕਈ ਰਿਸ਼ਤੇਦਾਰਾਂ ਦੇ ਘਰਾਂ ’ਚ ਵੀ ਉਸ ਦੀ ਤਲਾਸ਼ ’ਚ ਰੇਡ ਕੀਤੀ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ: ਕਸਬਾ ਚਮਿਆਰੀ ’ਚ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਚੱਲੀ ਗੋਲੀ, ਇਕ ਦੀ ਮੌਤ

shivani attri

This news is Content Editor shivani attri