ਡੈਨਮਾਰਕ ਭੇਜਣ ਦਾ ਝਾਂਸਾ ਦੇ ਕੇ ਪਤੀ-ਪਤਨੀ ਨੇ ਠੱਗੇ ਲੱਖਾਂ ਰੁਪਏ

09/30/2017 11:48:34 AM

ਫਗਵਾੜਾ(ਜਲੋਟਾ)— ਪੁਲਸ ਥਾਣਾ ਸਿਟੀ ਨੇ ਕਬੂਤਰਬਾਜ਼ੀ ਕਰਨ ਦੇ ਦੋਸ਼ ਵਿਚ ਪਤੀ-ਪਤਨੀ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਨ ਦੀ ਸੂਚਨਾ ਮਿਲੀ ਹੈ। ਮਾਮਲੇ ਨੂੰ ਲੈ ਕੇ ਪੁਲਸ ਥਾਣਾ ਸਿਟੀ ਨੇ ਕਥਿਤ ਠੱਗੀ ਦਾ ਸ਼ਿਕਾਰ ਬਣੇ ਦੀਪਕ ਕੁਮਾਰ ਪੁੱਤਰ ਪਲਵਿੰਦਰ ਕੁਮਾਰ ਵਾਸੀ ਮੁਹੱਲਾ ਰਤਨਪੁਰਾ ਫਗਵਾੜਾ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਦੋਸ਼ੀ ਕਮਲਜੀਤ ਉਰਫ ਕੰਬੀ ਪੁੱਤਰ ਸੋਹਣ ਲਾਲ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਦੋਨੋਂ ਵਾਸੀ ਸਮਰਾਵਾਂ ਜ਼ਿਲਾ ਜਲੰਧਰ ਨੇ ਕਥਿਤ ਤੌਰ 'ਤੇ ਡੈਨਮਾਰਕ ਭੇਜਣ ਦੀ ਕਵਾਇਦ ਲਗਾ ਕੇ ਇਕ ਲੱਖ 70 ਹਜ਼ਾਰ ਰੁਪਏ ਪ੍ਰਾਪਤ ਕੀਤੇ। ਉਸ ਦੇ ਬਾਅਦ ਦੋਸ਼ੀ ਪਤੀ-ਪਤਨੀ ਨੇ ਉਸ ਨੂੰ ਨਾ ਤਾਂ ਡੈਨਮਾਰਕ ਭੇਜਿਆ ਅਤੇ ਨਾ ਹੀ ਉਸ ਦੀ ਰਕਮ ਵਾਪਸ ਕੀਤੀ। ਪੁਲਸ ਨੇ ਦੋਸ਼ੀ ਪਤੀ ਪਤਨੀ ਖਿਲਾਫ ਕੇਸ ਦਰਜ ਕਰ ਲਿਆ ਹੈ।