ਫਰਾਂਸ ਭੇਜਣ ਦੇ ਨਾਂ ''ਤੇ 2 ਲੱਖ ਦੀ ਠਗੀ

02/10/2016 1:49:14 PM

ਫਗਵਾੜਾ (ਜਲੋਟਾ) : ਫਗਵਾੜਾ ਪੁਲਸ ਨੇ ਫਰਾਂਸ ਭੇਜਣ ਦੇ ਨਾਂ ''ਤੇ 2 ਲੱਖ ਦੀ ਠਗੀ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਠਗੀ ਦਾ ਸ਼ਿਕਾਰ ਬਣੇ ਪੀੜਤ ਬਲਦੇਵ ਰਾਜ ਪੁੱਤਰ ਸਤਪਾਲ ਵਾਸੀ ਪਿੰਡ ਬਿਆਨ ਨੇ ਖੁਲਾਸਾ ਕੀਤਾ ਕਿ ਦੋਸ਼ੀ ਟ੍ਰੈਵਲ ਏਜੰਟ ਰਾਜਕੁਮਾਰ ਪੁੱਤ ਮੱਗੂ ਰਾਮ ਵਾਸੀ ਮੁਹੱਲਾ ਧਰਮਕੋਟ ਫਗਵਾੜਾ ਨੇ ਕਥਿਤ ਤੌਰ ''ਤੇ ਉਸ ਨੂੰ ਫਰਾਂਸ ਭੇਜਣ ਦੇ ਨਾਂ ''ਤੇ ਕੁੱਲ 6 ਲੱਖ ਰੁਪਏ ਦਾ ਸੌਦਾ ਤੈਅ ਕੀਤਾ।
ਬਾਅਦ ''ਚ ਇਸ ਦੇ ਬਦਲੇ ਦੋਸ਼ੀ ਨੇ ਬਲਦੇਵ ਕੋਲੋਂ 3 ਲੱਖ ਰੁਪਏ ਲਏ, ਜਿਸ ਤੋਂ ਬਾਅਦ ਉਸ ਨੇ ਪਾਸਪੋਰਟ ਅਤੇ ਤਜਾਕਿਸਤਾਨ ਦਾ ਵੀਜ਼ਾ ਲਗਵਾ ਦਿੱਤਾ। ਫਿਲਹਾਲ ਜਾਂਚ ਦੌਰਾਨ ਦੋਸ਼ੀ ਪਾਏ ਜਾਣ ਕਾਰਨ ਪੁਲਸ ਨੇ ਟ੍ਰੈਵਲ ਏਜੰਟ ''ਤੇ ਮਾਮਲਾ ਦਰਜ ਕਰ ਲਿਆ ਹੈ। 

Babita Marhas

This news is News Editor Babita Marhas