ਮਕਾਨ ਵੇਚਣ ਸਬੰਧੀ ਇਕਰਾਰਨਾਮਾ ਕਰ ਕੇ 18 ਲੱਖ ਰੁਪਏ ਦੀ ਠੱਗੀ ਮਾਰੀ

09/24/2017 1:11:07 AM

ਫਾਜ਼ਿਲਕਾ(ਨਾਗਪਾਲ)-ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਸਥਾਨਕ ਕਚਹਿਰੀ ਵਿਚ ਮਕਾਨ ਵੇਚਣ ਸਬੰਧੀ ਇਕਰਾਰਨਾਮਾ ਕਰ ਕੇ ਇਕ ਵਿਅਕਤੀ ਨਾਲ 18 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਦੋ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਵਿਜੇ ਕੁਮਾਰ ਚਾਵਲਾ ਵਾਸੀ ਨਾਮਦੇਵ ਨਗਰ ਫਾਜ਼ਿਲਕਾ ਨੇ ਦੱਸਿਆ ਕਿ 14 ਜੁਲਾਈ 2017 ਨੂੰ ਰਾਤ ਲਗਭਗ 8.30 ਵਜੇ ਨਰਿੰਦਰ ਸਿੰਘ ਅਤੇ ਵਿਵੇਕ ਕੁਮਾਰ ਵਾਸੀ ਨਾਮਦੇਵ ਨਗਰ ਨੇੜੇ ਟੀ. ਵੀ. ਟਾਵਰ ਫਾਜ਼ਿਲਕਾ ਨੇ ਆਪਸ ਵਿਚ ਮਿਲੀਭੁਗਤ ਕਰ ਕੇ ਉਸਨੂੰ ਆਪਣਾ ਮਕਾਨ 30 ਲੱਖ ਰੁਪਏ ਦਾ ਵੇਚਣ ਦਾ ਇਕਰਾਰਨਾਮਾ ਸੌਦਾ ਤੈਅ ਕਰ ਕੇ ਉਸ ਤੋਂ 18 ਲੱਖ ਰੁਪਏ ਦੀ ਸਾਈ ਪ੍ਰਾਪਤ ਕਰ ਲਈ ਪਰ ਉਨ੍ਹਾਂ ਉਕਤ ਮਕਾਨ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ ਤੇ ਉਸ ਨਾਲ 18 ਲੱਖ ਰੁਪਏ ਦੀ ਠੱਗੀ ਮਾਰ ਲਈ। ਪੁਲਸ ਨੇ ਹੁਣ ਜਾਂਚ-ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਧਾਰਾ 420, 120 ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।