ਚੌਥਾ ਦਰਜਾ ਕਰਮਚਾਰੀਆਂ ਨੇ ਠੋਕਿਆ ਵਿਸ਼ਾਲ ਰੋਸ ਧਰਨਾ

08/22/2018 12:32:27 AM

 ਪਟਿਆਲਾ, (ਲਖਵਿੰਦਰ)- ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦਫਤਰ ਪੰਜਾਬ ਵੱਲੋਂ ਸਰਕਲ ਕਮੇਟੀ ਭਾਖਡ਼ਾ ਮੇਨ ਲਾਈਨ ਸਰਕਲ ਦਫਤਰ ਅੱਗੇ ਚੌਥਾ ਦਰਜਾ ਕਰਮਚਾਰੀਆਂ ਨੇ ਵਿਸ਼ਾਲ ਰੋਸ ਧਰਨਾ ਦਿੱਤਾ। ਇਸ ਦੀ ਅਗਵਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਮੋਹਨ ਸਿੰਘ ਨੇਗੀ, ਫੈੈੱਡਰੇਸ਼ਨ ਪ੍ਰਧਾਨ ਜਗਮੋਹਨ ਸਿੰਘ ਨੌਲੱਖਾ, ਬਲਵੀਰ ਸਿੰਘ, ਜੋਗਾ ਸਿੰਘ, ਕਾਕਾ ਸਿੰਘ, ਕੁਲਦੀਪ ਸਿੰਘ ਸਕਰਾਲੀ, ਬੂਟਾ ਸਿੰਘ ਤੇ ਨਾਰੰਗ ਸਿੰਘ ਨੇ ਕੀਤੀ।  4 ਘੰਟੇ ਚੱਲੇ ਧਰਨੇ ਦੌਰਾਨ ਨਿਗਰਾਨ ਇੰਜੀਨੀਅਰ ਗੁਰਦਿਆਲ ਸਿੰਘ, ਕਾਰਜਕਾਰੀ ਇੰਜੀਨੀਅਰ ਚੰਦਰ ਮੋਹਨ ਸ਼ਰਮਾ, ਕਾਰਜਕਾਰੀ ਇੰਜੀਨੀਅਰ ਸ਼ੇਰ ਸਿੰਘ ਨਾਲ  ਹੋਈ ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਸ਼ਾਮਲ ਸਨ, ਜਿਵੇਂ ਕਿ ਨਹਿਰਾਂ ਤੇ ਰੈਗੂਲੇਸ਼ਨ ਪੁਆਇੰਟਾਂ ’ਤੇ ਪਹਿਲਾ ਵਾਂਗ ਹੀ 3-3 ਕਰਮਚਾਰੀ ਸ਼ਿਫਟਾਂ ਵਿਚ ਕੰਮ ਕਰਨਗੇ ਅਤੇ ਨਹਿਰੀ ਤਾਰ ਨੂੰ ਰੱਦ ਕੀਤਾ ਗਿਆ। ਠੰਡੀਆਂ ਵਰਦੀਆਂ, ਪ੍ਰਮੋਸ਼ਨਾਂ, ਨਹਿਰੀ ਕਾਲੋਨੀਆਂ, ਸਰਕਾਰੀ ਕੁਆਰਟਰਾਂ ਦੀ ਮੁਰੰਮਤ ਅਤੇ ਹੋਰ ਮੰਗਾਂ  ਨੂੰ  ਪੂਰਾ ਕੀਤਾ ਜਾਵੇਗਾ। ਵਰਕਚਾਰਜ ਅਤੇ ਪਾਰਟ-ਟਾਈਮ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਮੈਡੀਕਲ ਬਿੱਲਾਂ ਦੀਆਂ ਅਦਾਇਗੀਆਂ ਅਤੇ ਹੋਰ 16 ਸੂਤਰੀ ਮੰਗਾਂ ਦਾ ਪੱਤਰ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਉਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ। 
 ਧਰਨੇ ਵਿਚ ਆਗੂ ਸ਼ਾਮਲ ਹੋਏ ਨਿਰਮਲ ਸਿੰਘ, ਕਾਕਾ ਸਿੰਘ, ਗੁਰਬਖਸ਼ ਸਿੰਘ, ਗੁਲਾਬ ਸਿੰਘ, ਕੁਲਦੀਪ ਸਿੰਘ ਰਾਈਵਾਲ, ਕਰਨੈਲ ਚੰਦ, ਭੁਪਿੰਦਰ ਸਿੰਘ, ਚੰਦਰ ਸਿੰਘ, ਅਮਰਜੀਤ ਸਿੰਘ ਧਾਲੀਵਾਲ, ਕੇਸਰ ਸਿੰਘ ਤੇ ਸੂਰਜ ਯਾਦਵ ਆਦਿ ਆਗੂ ਸ਼ਾਮਲ ਹੋਏ। ਇਸ  ਦੌਰਾਨ ਐਲਾਨ ਕੀਤਾ ਕਿ 28 ਅਗਸਤ ਨੂੰ ਸਹਾਇਕ ਲੇਬਰ ਕਮਿਸ਼ਨਰ ਦਫਤਰ ਵਿਖੇ ਰੈਲੀ ਕੀਤੀ ਜਾਵੇਗੀ।