ਸਾਬਕਾ ਕੌਂਸਲਰ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਕੀਤੀ ਲੱਖਾਂ ਦੀ ਚੋਰੀ

01/22/2020 4:08:37 PM

ਅੰਮ੍ਰਿਤਸਰ (ਸੁਮੀਤ ਖੰਨਾ) - ਅੰਮ੍ਰਿਤਸਰ ਦੇ ਗੁਰੂ ਰਾਮਦਾਸ ਨਗਰ 'ਚ ਸਥਿਤ ਇਕ ਸਾਬਕਾ ਕੌਂਸਲਰ ਦੇ ਘਰ ਨੂੰ 3 ਚੋਰਾਂ ਵਲੋਂ ਨਿਸ਼ਾਨਾ ਬਣਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਘਰ 'ਚ ਰੱਖੇ ਕੱਪੜੇ, ਗਹਿਣੇ, ਨਗਦੀ, ਐਕਟਿਵਾ ਅਤੇ ਹੋਰ ਸਾਮਾਨ ਲੈ ਕੇ ਰਫ਼ੂ-ਚੱਕਰ ਹੋ ਗਏ, ਜੋ ਘਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਫੁਟੇਜ਼ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। 

ਪੀੜਤ ਜਸਪਾਲ ਕਪੂਰ ਨੇ ਦੱਸਿਆ ਕਿ ਉਹ ਕੁਝ ਦਿਨਾਂ ਲਈ ਬਾਹਰ ਗਏ ਸਨ, ਜਿਸ ਦੌਰਾਨ ਉਨ੍ਹਾਂ ਦੇ ਘਰ ’ਚ ਚੋਰੀ ਹੋ ਗਈ। ਚੋਰੀ ਦੀ ਇਸ ਘਟਨਾ ਦੇ ਬਾਰੇ ਉਨ੍ਹਾਂ ਨੂੰ ਉਨ੍ਹਾਂ ਦੇ ਗੁਆਂਢੀਆਂ ਨੇ ਸੂਚਿਤ ਕੀਤਾ। ਜਸਪਾਲ ਕਪੂਰ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 7 ਲੱਖ ਦਾ ਨੁਕਸਾਨ ਹੋਇਆ ਹੈ। ਉਧਰ ਏ.ਐੱਸ.ਆਈ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਬਕਾ ਕੌਂਸਲਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ।ਦੱਸ ਦੇਈਏ ਕਿ ਗੁਰੂ ਨਗਰੀ ਅੰਮਿ੍ਤਸਰ 'ਚ ਲਗਾਤਾਰ ਵੱਧ ਰਹੀਆਂ ਚੋਰੀਆਂ ਤੇ ਅਪਰਾਧਿਕ ਘਟਨਾਵਾਂ ਨਾਲ ਜਿਥੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ, ਉਥੇ ਹੀ ਪੁਲਸ ਦੀ ਕਾਰਜਪ੍ਰਣਾਲੀ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।  
 

rajwinder kaur

This news is Content Editor rajwinder kaur