ਸਾਬਕਾ ਅਕਾਲੀ ਕੌਂਸਲਰ ਦੀ ਗੁੰਡਾਗਰਦੀ, ਪੁਲਸ ਕੀਤੀ ਫੱਟੜ! (ਵੀਡੀਓ)

06/19/2017 7:26:34 AM

ਅੰਮ੍ਰਿਤਸਰ— ਅਕਾਲੀ ਦਲ ਨਾਲ ਸਬੰਧਿਤ ਸਾਬਕਾ ਕੌਂਸਲਰ 'ਤੇ ਗੁੰਡਾਗਰਦੀ ਕਰਨ ਦੇ ਆਰੋਪ ਲੱਗੇ ਹਨ। ਮਾਮਲਾ ਇੱਕ ਦੁਕਾਨਦਾਰ ਨਾਲ ਨਿੱਜੀ ਝਗੜੇ ਦਾ ਹੈ। ਦੁਕਾਨ ਮਾਲਕ ਮੁਤਾਬਕ ਸਾਬਕਾ ਅਕਾਲੀ ਕੌਂਸਲਰ ਸੁਰਿੰਦਰ ਚੌਧਰੀ ਉਨ੍ਹਾਂ ਦੀ ਜ਼ਮੀਨ 'ਤੇ ਕਬਜਾ ਕਰਨ ਨੂੰ ਲੈ ਕੇ ਝਗੜਾ ਕਰ ਰਿਹਾ ਸੀ, ਕਿ ਪੁਲਸ ਮੁਲਾਜ਼ਮ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਦੇਖਦਿਆਂ ਹੀ ਦੇਖਦਿਆਂ ਸੁਰਿੰਦਰ ਅਤੇ ਉਸਦੇ ਸਾਥੀਆਂ ਨੇ ਪੁਲਸ ਮੁਲਾਜ਼ਮ 'ਤੇ ਹਮਲਾ ਕਰ ਦਿੱਤਾ, ਜਿਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪੀੜਤ ਧਿਰ ਹੁਣ ਪੁਲਸ ਵੱਲ ਇਨਸਾਫ ਲਈ ਨਜ਼ਰਾਂ ਟਿਕਾਈ ਬੈਠਾ ਹੈ, ਪਰ ਇਨਸਾਫ ਮਿਲੇਗਾ ਕਦੋਂ ਇਹ ਕੁਝ ਨਹੀਂ ਕਿਹਾ ਜਾ ਸਕਦਾ। ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦਾ ਮਾਮਲਾ ਕਾਫੀ ਗੰਭੀਰ ਹੈ ਲਿਹਾਜ਼ਾ ਗੰਭੀਰਤਾ ਨਾਲ ਜਾਂਚ ਕਰਕੇ ਜ਼ਰੂਰਤ ਹੈ ਸਖਤ ਕਾਰਵਾਈ ਕਰਨ ਦੀ ਤਾਂ ਜੋ ਸਿਆਸੀ ਨਸ਼ਾ ਕਾਨੂੰਨ ਵਿਵਸਥਾ ਨੂੰ ਚੋਟ ਨਾ ਪਹੁੰਚਾ ਸਕੇ।