ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਆਪਣੇ ਵਤਨਾਂ ਨੂੰ ਰਵਾਨਾ ਹੋਏ ਵਿਦੇਸ਼ੀ ਪੰਛੀ,  ਕੇਸ਼ੋਪੁਰ ਤੇ ਨਰੋਟ ਛੰਭ ਹੋਏ ਵਿਰਾਨ

03/25/2024 1:41:49 PM

ਗੁਰਦਾਸਪੁਰ (ਵਿਨੋਦ)-ਗੁਰਦਾਸਪੁਰ ਸ਼ਹਿਰ ਤੋਂ ਮਹਿਜ 5 ਕਿੱਲੋਮੀਟਰ ਦੀ ਦੂਰੀ ’ਤੇ ਬਹਿਰਾਮਪੁਰ ਰੋਡ ’ਤੇ ਸਥਿਤ ਦੇਸ਼ ਦਾ ਪਹਿਲਾ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ, ਜੋ ਕਿ 800 ਏਕੜ ਰਕਬੇ ’ਚ ਫੈਲਿਆ ਹੋਇਆ ਹੈ। ਇਸ ’ਚ ਹਰ ਸਾਲ ਸਰਦੀਆਂ ਦੇ ਮੌਸਮ ’ਚ ਵਿਦੇਸ਼ੀ ਪੰਛੀ ਹਜ਼ਾਰਾਂ ਦੀ ਤਦਾਦ ’ਚ ਪਹੁੰਚ ਦੇ ਹਨ। ਇਸ ਵਾਰ ਵੀ ਵਿਦੇਸ਼ ਪੰਛੀ ਸਰਦੀ ਦੇ ਮੌਸਮ ’ਚ ਇਸ ਛੰਭ ਵਿਚ 20 ਹਜ਼ਾਰ ਦੇ ਕਰੀਬ ਪਹੁੰਚੇ, ਜੋ ਇਸ ਸਮੇਂ ਅਚਾਨਕ ਮੌਸਮ ’ਚ ਤਬਦੀਲੀ ਹੋਣ ਦੇ ਕਾਰਨ ਵਾਪਸ ਆਪਣੇ ਵਤਨਾਂ ਨੂੰ ਰਵਾਨਾ ਹੋ ਗਏ ਹਨ। ਇਸ ਤਰ੍ਹਾਂ ਨਰੋਟ ਛੰਭ ’ਚ ਵੀ 2 ਹਜ਼ਾਰ ਦੇ ਕਰੀਬ ਆਏ ਪ੍ਰਵਾਸੀ ਪੰਛੀ ਵਾਪਸ ਆਪਣੇ ਵਤਨਾਂ ਵੱਲ ਰਵਾਨਾ ਹੋ ਗਏ। ਕੇਸ਼ੋਪੁਰ ਛੰਭ ਪ੍ਰਵਾਸੀ ਪੰਛੀਆਂ ਲਈ ਕਿਸੇ ਸਵਰਗ ਨਾਲੋਂ ਘੱਟ ਨਹੀਂ, ਇਹੀ ਵਜ੍ਹਾ ਹੈ ਕਿ ਸਾਇਬ੍ਰੇਰੀਆਂ ਦੇ ਪੰਛੀ ਸਾਰਸ ਕਰੇਨ ਇੱਥੇ ਵੱਡੀ ਗਿਣਤੀ ਵਿਚ ਪਹੁੰਚਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੀਆਂ ਕੁੜੀਆਂ ਨਾਲ ਜੁੜੀ ਅਹਿਮ ਖ਼ਬਰ, ਬਣਾਈ ਗਈ ਵਿਸ਼ੇਸ਼ ਨੀਤੀ

ਦੱਸਣਯੋਗ ਹੈ ਕਿ ਇਸ ਛੰਭ ’ਚ ਹਰ ਸਾਲ ਨਾਰਥਨ ਸਾਲਵਰ, ਸਪੋਰਟ ਬਿਲਡ ਡੱਕ, ਗੈਡਵਾਲ, ਕਾਮਨ ਟੀਲ, ਇਰੋਸ਼ੀਅਨ, ਵਿਜਨ, ਮਲਾਰਡ ਅਤੇ ਨਾਰਥਨ ਪਿਨਟੇਲ ਪ੍ਰਜਾਤੀ, ਸਾਰਸ, ਹੰਸ, ਮੁਰਗਾਬੀਆਂ ਸਮੇਤ ਹੋਰ ਕਈ ਤਰ੍ਹਾਂ ਦੇ ਵਿਦੇਸ਼ੀ ਪੰਛੀ ਯੂਕ੍ਰੇਨ, ਅਫਗਾਨਿਸਤਾਨ, ਪਾਕਿਸਤਾਨ ਸਮੇਤ ਹੋਰਨਾਂ ਦੇਸ਼ਾਂ ਤੋਂ ਪਹੁੰਚਦੇ ਹਨ, ਜੋ ਕਿ ਛੰਭ ਨੂੰ ਚਾਰ ਚੰਨ ਲਗਾਉਂਦੇ ਹਨ।

ਇਹ ਵੀ ਪੜ੍ਹੋ :ਪੈਟਰੋਲ ਪੰਪ ’ਤੇ 100 ਦੀ ਬਜਾਏ 90 ਅਤੇ 110 ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰ

ਸਾਲ 2013 ਨੂੰ ਕੇਸ਼ੋਪੁਰ ਛੰਭ ਨੂੰ ਕੇਸ਼ੋਪੁਰ ਛੰਭ ਕਮਿਊਨਿਟੀ ਰਿਜ਼ਰਵ ਨਾਂ ਦਿੱਤਾ ਗਿਆ

ਇਸ ਸਬੰਧੀ ਕੇਸ਼ੋਪੁਰ ਛੰਭ ’ਚ ਪੰਛੀਆਂ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਵਾਰ ਕੇਸ਼ੋਪੁਰ ਛੰਭ ’ਚ 20 ਹਜ਼ਾਰ ਦੇ ਕਰੀਬ ਪ੍ਰਵਾਸੀ ਪੰਛੀ ਅਤੇ ਨਰੋਟ ਛੰਭ ’ਚ 2 ਹਜ਼ਾਰ ਪੰਛੀ ਪਹੁੰਚੇ ਸਨ ਪਰ ਹੁਣ ਅਚਾਨਕ ਗਰਮੀ ਵਧਣ ਦੇ ਕਾਰਨ ਸਾਰੇ ਪੰਛੀ ਵਾਪਸ ਆਪਣੇ ਵਤਨਾਂ ਨੂੰ ਚਲੇ ਗਏ ਹਨ। ਛੰਭ ’ਚ ਮਹਿਜ ਕੁਝ ਮਾਤਰਾਂ ’ਚ ਹੀ ਪੰਛੀ ਰਹਿ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan