ਫੂਡ ਸੇਫਟੀ ਵਿਭਾਗ ਦੀ ਟੀਮ ਨੇ ਮਹਿਤਪੁਰ ਵਿਖੇ ਦੁਕਾਨਾਂ ਤੋਂ ਸੈਂਪਲ ਭਰੇ

12/10/2017 11:27:57 AM

ਮਹਿਤਪੁਰ (ਛਾਬੜਾ)— ਜ਼ਿਲਾ ਫੂਡ ਅਫਸਰ ਡਾ. ਬਲਵਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸ਼ਨੀਵਾਰ ਨਕੋਦਰ ਤੋਂ ਮਹਿਤਪੁਰ ਰੋਡ ਸਥਿਤ ਵਿਖੇ ਦਿਵਿਆ ਭਗਤ ਸੇਫਟੀ ਅਫਸਰ ਜਲੰਧਰ ਨੇ ਆਪਣੀ ਟੀਮ ਸਮੇਤ ਡੇਅਰੀਆਂ, ਕਰਿਆਨਾ ਅਤੇ ਮਠਿਆਈਆਂ ਦੀਆਂ ਦੁਕਾਨਾਂ ਤੋਂ ਸੈਂਪਲ ਭਰੇ, ਜੋ ਖਰੜ ਫੂਡ ਲੈਬਰਾਟਰੀ ਪੰਜਾਬ ਵਿਖੇ ਭੇਜੇ ਗਏ ਹਨ। ਮੈਡਮ ਭਗਤ ਨੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਢੱਕ ਕੇ ਰੱਖਣ। ਉਨ੍ਹਾਂ ਨੇ ਦੁਕਾਨਦਾਰ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਦੁਕਾਨ ਦੀ ਰਜਿਸਟ੍ਰੇਸ਼ਨ ਕਰਵਾ ਲੈਣ ਨਹੀਂ ਤਾਂ ਕਾਨੂੰਨੀ ਕਰਵਾਈ ਕੀਤੀ ਜਾਵੇਗੀ।