ਫੂਡ ਐਂਡ ਸਪਲਾਈ ਵਿਭਾਗ ਨੇ ਕੇਂਦਰ ਤੋਂ ਮੰਗਿਆ 250 ਕੁਇੰਟਲ ਪਿਆਜ਼

12/21/2019 11:45:02 PM

ਚੰਡੀਗਡ਼੍ਹ, (ਰਾਜਿੰਦਰ)- ਸ਼ਹਿਰ ’ਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਯੂ. ਟੀ. ਨੇ ਕੇਂਦਰ ਤੋਂ 250 ਕੁਇੰਟਲ ਪਿਆਜ਼ ਦੀ ਮੰਗ ਕੀਤੀ ਹੈ। ਪ੍ਰਸ਼ਾਸਨ ਨੇ ਇਹ ਮੰਗ ਯੂ. ਟੀ. ’ਚ ਮਹਿੰਗੀਆਂ ਹੋ ਰਹੀਆਂ ਵਸਤਾਂ ਦੇ ਭੰਡਾਰਨ ਨੂੰ ਲੈ ਕੇ ਕੇਂਦਰੀ ਮੰਤਰਾਲਾ ਦੇ ਨਾਲ ਹੋਈ ਵੀਡੀਓ ਕਾਨਫਰੰਸਿੰਗ ਦੌਰਾਨ ਕੀਤੀ ਹੈ। ਇਸ ਦੌਰਾਨ ਹੋਰ ਵੀ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ। ਚੰਡੀਗਡ਼੍ਹ ਸਮੇਤ ਮੋਹਾਲੀ ਅਤੇ ਪੰਚਕੂਲਾ ’ਚ ਪਿਆਜ਼ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ’ਚ ਪਹਿਲਾਂ ਤੋਂ ਥੋਡ਼੍ਹੀ ਕਮੀ ਜ਼ਰੂਰ ਆਈ ਹੈ ਪਰ ਬਾਵਜੂਦ ਇਸਦੇ ਕੀਮਤਾਂ ਇੰਨੀਆਂ ਜ਼ਿਆਦਾ ਹਨ ਕਿ ਲੋਕਾਂ ਨੂੰ ਰਾਹਤ ਨਹੀਂ ਮਿਲ ਪਾ ਰਹੀ ਹੈ। ਕੇਂਦਰ ਦੇ ਨਿਰਦੇਸ਼ਾਂ ’ਤੇ ਚੰਡੀਗਡ਼੍ਹ ’ਚ ਰਿਟੇਲਰਾਂ ਅਤੇ ਹੋਲਸੇਲਰਾਂ ਦੀ ਵੀ ਨਵੀਂ ਸਟਾਕ ਲਿਮਿਟ ਤੈਅ ਕਰ ਦਿੱਤੀ ਹੈ। ਇਸ ਸਭ ਦੇ ਬਾਵਜੂਦ ਕੁਝ ਜ਼ਿਆਦਾ ਫਰਕ ਨਹੀਂ ਪੈ ਰਿਹਾ ਹੈ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ’ਚ ਪਿਆਜ਼ ਦੇ ਸਟਾਕ ਨੂੰ ਲੈ ਕੇ ਵੀ ਕੇਂਦਰੀ ਪੱਧਰ ’ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਖਾਦ ਅਤੇ ਸਪਲਾਈ ਵਿਭਾਗ ਨੇ ਪਿਆਜ਼ ਦੀ ਖਰੀਦੋ-ਫਰੋਖਤ ਦਾ ਬਿਓਰਾ ਨਾ ਦਿੱਤੇ ਜਾਣ ’ਤੇ ਸਵਾਲ ਖਡ਼੍ਹੇ ਕੀਤੇ ਹਨ। ਵਿਭਾਗ ਦੇ ਅਧਿਕਾਰੀਆਂ ਨੇ ਅਜਿਹੀਆਂ ਸਾਰੀਆਂ ਫਰਮਾਂ ਦੀ ਸੂਚੀ ਬਣਾ ਕੇ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ, ਨਾਲ ਹੀ ਹਾਲੇ ਤੱਕ ਦੀ ਵਿਭਾਗ ਵੱਲੋਂ ਕੀਤੀ ਗਈ ਪਿਆਜ਼ ਨੂੰ ਲੈ ਕੇ ਕਾਰਵਾਈ ਤੋਂ ਵੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ।

Bharat Thapa

This news is Content Editor Bharat Thapa