ਦੇਖੋ, ਹੜ੍ਹ ''ਚ ਸਿੱਖ-ਮੁਸਲਿਮ ਏਕਤਾ ਦੀ ਦਿਲ ਛੂਹ ਲੈਣ ਵਾਲੀ ਵੀਡੀਓ

08/26/2019 6:49:24 PM

ਜਲੰਧਰ : ਪੰਜਾਬ ਵਿਚ ਆਏ ਹੜ੍ਹ ਕਾਰਨ ਜਿੱਥੇ ਲੋਕਾਂ ਵਲੋਂ ਪੀੜਤਾਂ ਦੀ ਮਦਦ ਲਈ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਰਾਹਤ ਕਾਰਜ ਵਿੱਢੇ ਗਏ ਹਨ, ਉਥੇ ਹੀ ਮੁਸਲਿਮ ਭਾਈਚਾਰਾ ਵੀ ਪੀੜਤਾਂ ਦੀ ਮਦਦ ਲਈ ਨਿੱਤਰ ਆਇਆ ਹੈ। ਇਸ ਔਖੇ ਵੇਲੇ 'ਚ ਸਿੱਖ-ਮੁਸਲਿਮ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਹੈ। ਪੀੜਤ ਨਾਲ ਦਰਦ ਵੰਡਾਉਣ ਲਈ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕ ਪਹੁੰਚੇ ਅਤੇ ਸਿੱਖ ਜਥੇਬੰਦੀਆਂ ਨਾਲ ਰਾਹਤ ਕਾਰਜਾਂ ਵਿਚ ਹੱਥ ਵਟਾਇਆ। 

ਮਲੇਰਕੋਟਲਾ ਸਮੇਤ ਵੱਖ-ਵੱਖ ਥਾਵਾਂ ਤੋਂ ਆਏ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਸਿੱਖਾਂ ਨਾਲ ਮਿਲ ਕੇ ਹੜ੍ਹ ਪ੍ਰਭਾਵਤ ਵੱਖ-ਵੱਖ ਪਿੰਡਾਂ 'ਚ ਪਹੁੰਚ ਕੇ ਜ਼ਰੂਰਤ ਦਾ ਸਾਮਾਨ ਲੋੜਮੰਦਾਂ ਤਕ ਪਹੁੰਚਾਇਆ ਜਾ ਰਿਹਾ ਹੈ। ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਜਦੋਂ ਤਕ ਇਨ੍ਹਾਂ ਲੋਕਾਂ 'ਤੇ ਆਈ ਮੁਸੀਬਤ ਖਤਮ ਨਹੀਂ ਹੋ ਜਾਂਦੀ, ਉਦੋਂ ਤਕ ਉਹ ਇਨ੍ਹਾਂ ਦੀ ਮਦਦ ਲਈ ਹਾਜ਼ਰ ਰਹਿਣਗੇ।

Gurminder Singh

This news is Content Editor Gurminder Singh