ਸਿਹਤ ਮੰਤਰੀ ਨੂੰ ਦੁੱਖੜੇ ਦੱਸਣ ਆਏ ਹੜ੍ਹ ਪੀੜਤਾਂ ਨਾਲ ਖਹਿਬੜੇ ਕਾਂਗਰਸੀ ਜ਼ਿਲਾ ਪ੍ਰਧਾਨ

08/29/2019 7:00:51 PM

ਰੂਪਨਗਰ (ਸੱਜਣ ਸੈਣੀ)— ਪੰਜਾਬ ’ਚ ਆਏ ਹੜ੍ਹਾਂ ਦੇ ਕਾਰਨ ਜਿੱਥੇ ਲੋਕ ਬੇਘਰ ਹੋਏ ਹਨ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪੀੜਤਾਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਆਪਣੇ ਮੰਤਰੀ ਭੇਜੇ ਜਾ ਰਹੇ ਹਨ। ਅੱਜ ਰੂਪਨਗਰ ਦੇ ਪਿੰਡ ਫੂਲ ਖੁਰਦ ’ਚ ਜਾਇਜ਼ਾ ਲੈਣ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਹੜ੍ਹ ਪੀੜਤਾਂ ਵੱਲੋਂ ਆਪਣੇ ਦੁੱਖੜੇ ਸੁਣਾਉਣ ਦੌਰਾਨ ਜ਼ਿਲਾ ਕਾਂਗਰਸੀ ਪ੍ਰਧਾਨ ਉਨ੍ਹਾਂ ਦੇ ਨਾਲ ਬਹਿਸ ਪਏ। 


ਮਿਲੀ ਜਾਣਕਾਰੀ ਮੁਤਾਬਕ ਅੱਜ ਜਦੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਰੂਪਨਗਰ ਦੇ ਫੂਲ ਖੁਰਦ ’ਚ ਪਹੁੰਚੇ ਸਨ ਤਾਂ ਇਥੇ ਲੋਕਾਂ ਨੇ ਨਦੀ ਦੇ ਬੰਨ੍ਹ ਟੁੱਟਣ ਦੀ ਸਮੱਸਿਆ ਦੱਸੀ ਤਾਂ ਮੰਤਰੀ ਦੇ ਜਾਣ ਤੋਂ ਬਾਅਦ ਕਾਂਗਰਸੀ ਜ਼ਿਲਾ ਪ੍ਰਧਾਨ ਸਮੱਸਿਆ ਦੱਸਣ ਵਾਲੇ ਨੌਜਵਾਨਾਂ ਨਾਲ ਖਹਿਬੜੇ। ਇਸ ਦੌਰਾਨ ਉਥੇ ਕਿਸੇ ਵੱਲੋਂ ਮੋਬਾਇਲ ’ਤੇ ਵੀਡੀਓ ਬਣਾ ਲਈ ਗਈ ਅਤੇ ਬਾਅਦ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। 
ਇਸ ਮੌਕੇ ਬਲਬੀਰ ਸਿੱਧੂ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੁਆਵਜ਼ੇ ਜਾਂ ਰਾਹਤ ਸਮੱਗਰੀ ਦੀ ਲੋੜ ਨਹÄ ਸਗੋਂ ਜਿਸ ਨਦੀ ਦਾ ਬੰਨ੍ਹ ਟੁੱਟਾ ਹੈ, ਉਸ ਨੂੰ ਚੰਗੀ ਤਰ੍ਹਾਂ ਠੀਕ ਕੀਤਾ ਜਾਵੇ। ਡੀ. ਸੀ. ਰੋਪੜ ਅਤੇ ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਜਲਦੀ ਹੀ ਆਪਣੀ ਟੀਮ ਬੰਨ੍ਹ ’ਤੇ ਭੇਜ ਕੇ ਕੰਮ ਸ਼ੁਰੂ ਕਰਵਾ ਰਹੇ ਹਨ। ਬਲਬੀਰ ਸਿੱਧੂ ਨੇ ਦੱਸਿਆ ਕਿ ਸਿਹਤ ਮੰਤਰੀ ਵਿਭਾਗ ਵੱਲੋਂ ਡਾਇਰੀਆ, ਸਕਿਨ ਅਤੇ ਬੱਚਿਆਂ ਦੇ ਮਾਹਰ ਡਾਕਟਰਾਂ ਸਮੇਤ ਤਿੰਨ ਮੈਡੀਕਲ ਵੈਨਾਂ ਰੋਪੜ, ਜਲੰਧਰ ਅਤੇ ਕਪੂਰਥਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਤਾਇਨਾਤ ਕੀਤੀਆਂ ਹਨ। 


ਸੁਮਿੰਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਕਿਹਾ ਕਿ ਹੜ੍ਹ ਪੀੜਤਾਂ ਲਈ ਹੁਣ ਤੱਕ ਸਰਕਾਰ ਵੱਲੋਂ ਜ਼ਿਲਾ ਰੂਪਨਗਰ ਇਕ ਕਰੋੜ 35 ਲੱਖ ਰੁਪਏ ਫੰਡ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੜ੍ਹ ਪੀੜਤਾਂ ਦੇ ਖਾਤਿਆਂ ’ਚ 5-6 ਹਜ਼ਾਰ ਰੁਪਏ ਪਾਏ ਜਾ ਰਹੇ ਹਨ ਅਤੇ ਬਾਅਦ ’ਚ ਹੋਏ ਨੁਕਸਾਨ ਦੇ ਪੈਸੇ ਵੀ ਤਿੰਨ-ਚਾਰ ਦਿਨਾਂ ’ਚ ਦੇ ਦਿੱਤੇ ਜਾਣਗੇ। 
ਉਨ੍ਹਾਂ ਕਿਹਾ ਕਿ ਰੋਪੜ ਜ਼ਿਲੇ ’ਚ ਹੜ੍ਹਾਂ ਕਰਕੇ ਕਰੀਬ 100 ਕਰੋੜ ਦਾ ਨੁਕਸਾਨ ਹੋਇਆ ਹੈ। ਲੋਕਾਂ ਦੇ ਨਿੱਜੀ ਨੁਕਸਾਨ ਸਬੰਧੀ ਦੱਸਦੇ ਹੋਏ ਕਿਹਾ ਕਿ ਕਰੀਬ 10 ਕਰੋੜ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਚੱਲ ਰਹੀ ਹੈ। 

shivani attri

This news is Content Editor shivani attri